ਕੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਗੇ ਆਪਣੀ ਚੁੱਪ ਦਾ ਰਾਜ਼ ਖੋਲ੍ਹਣਗੇ ਨਵਜੋਤ ਸਿੱਧੂ?

Sunday, Sep 20, 2020 - 10:37 AM (IST)

ਮਜੀਠਾ (ਸਰਬਜੀਤ ਵਡਾਲਾ): 'ਚੁੱਪ-ਚੁੱਪ ਬੈਠੇ ਹੋ ਜ਼ਰੂਰ ਕੋਈ ਬਾਤ ਹੈ, ਪਹਿਲੀ ਮੁਲਾਕਾਤ ਹੈ ਜੀ ਪਹਿਲੀ ਮੁਲਾਕਾਤ ਹੈ।'ਗੀਤ ਦੇ ਇਹ ਬੋਲ ਇਸ ਵੇਲੇ ਚੁੱਪ ਧਾਰੀ ਬੈਠੇ ਸਾਬਕਾ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਬਿਲਕੁਲ ਫਿੱਟ ਬੈਠਦੇ ਦਿਖਾਈ ਦੇ ਰਹੇ ਹਨ ਕਿਉਂਕਿ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੱਧੂ ਨੇ ਕਾਫੀ ਸਮੇਂ ਤੋਂ ਚੁੱਪ ਧਾਰੀ ਹੋਈ ਹੈ ਅਤੇ ਸਿੱਧੂ ਵਲੋਂ ਉਸ ਤੋਂ ਬਾਅਦ ਨਾ ਤਾਂ ਕੋਈ ਸਿਆਸੀ ਕੁਮੈਂਟ ਕੀਤਾ ਗਿਆ ਹੈ, ਨਾ ਹੀ ਬਿਆਨਬਾਜ਼ੀ, ਜਿਸ ਕਾਰਣ ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਿੱਧੂ ਦੀ ਚੁੱਪ ਤੋੜਨ ਲਈ ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸਾਬਕਾ ਮੁੱਖ ਮੰਤਰੀ ਉੱਤਰਾਖੰਡ ਜਲਦ ਹੀ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਕਾਰਣ ਇਹ ਮੁਲਾਕਾਤ ਇਕ ਖਾਸ ਮੁਲਾਕਾਤ ਹੋਵੇਗੀ ਕਿਉਂਕਿ ਹਰੀਸ਼ ਰਾਵਤ ਵੀ ਸਿੱਧੂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹਨ ਅਤੇ ਇਸ ਮੁਲਾਕਾਤ ਦੌਰਾਨ ਉਹ ਸਿੱਧੂ ਨੂੰ ਮਿਲ ਕੇ ਜਿੱਥੇ ਉਨ੍ਹਾਂ ਦੇ ਮਨ ਦੇ ਭਾਵ ਜਾਨਣਗੇ, ਉੱਥੇ ਹੀ ਇਹ ਵੀ ਜਾਨਣ ਦੀ ਕੋਸ਼ਿਸ਼ ਕਰਨਗੇ ਕਿ ਕਾਂਗਰਸ ਪਾਰਟੀ ਵਿਚ ਅਜਿਹਾ ਕੀ ਵਾਪਰਿਆ ਅਤੇ ਕਿਹੜੀਆਂ ਕਮੀਆਂ ਸਨ, ਜਿਸ ਕਾਰਣ ਸਿੱਧੂ ਨੂੰ ਸਥਾਨਕ ਸਰਕਾਰਾਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਸਿਆਸਤ ਤੋਂ ਕਿਨਾਰਾ ਕਰਦਿਆਂ ਉਨ੍ਹਾਂ ਨੇ ਚੁੱਪ ਧਾਰ ਲਈ।

ਇਹ ਵੀ ਪੜ੍ਹੋ: ਮਾਂ ਵਲੋਂ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਮਾਸੀ ਨੇ ਲਾਏ ਗੰਭੀਰ ਦੋਸ਼

ਇਸ ਕਾਰਣ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਨਵਜੋਤ ਸਿੱਧੂ, ਹਰੀਸ਼ ਰਾਵਤ ਨਾਲ ਬੈਠ ਕੇ ਚਾਹ ਦੀ ਚੁਸਕੀ ਸਾਂਝੀ ਕਰਦੇ ਹੋਏ ਕਾਂਗਰਸ ਸਰਕਾਰ ਵੱਲੋਂ ਅਪਣਾਈਆਂ ਗਈਆਂ ਬੇਰੁਖੀ ਭਰੀਆਂ ਨੀਤੀਆਂ ਨੂੰ ਉਜਾਗਰ ਕਰਨਗੇ।ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਹਰੀਸ਼ ਰਾਵਤ ਵੱਲੋਂ ਸਿੱਧੂ ਨਾਲ ਕੀਤੀ ਜਾਣ ਵਾਲੀ ਇਹ ਖਾਸ ਮੁਲਾਕਾਤ ਸ਼ਾਇਦ ਯਾਦਗਾਰ ਬਣ ਜਾਵੇ, ਜਿਸ ਨਾਲ ਹਾਸ਼ੀਏ 'ਤੇ ਆ ਚੁੱਕੀ ਕਾਂਗਰਸ ਵਿਚ ਮੁੜ ਜਾਨ ਪੈ ਜਾਵੇ ਕਿਉਂਕਿ ਕਾਂਗਰਸ ਹਾਈਕਮਾਂਡ ਵੀ ਦਿਲੋਂ ਸਿੱਧੂ ਨੂੰ ਨਹੀਂ ਛੱਡਣਾ ਚਾਹੁੰਦੀ ਕਿਉਂਕਿ ਸਿੱਧੂ ਇਕ ਅਜਿਹੇ ਸਿਆਸਤਦਾਨ ਬਣ ਚੁੱਕੇ ਹਨ, ਜੋ ਕਿਸੇ ਵੀ ਵੇਲੇ ਕਾਂਗਰਸ ਪਾਰਟੀ ਦੀ ਹਾਰ ਨੂੰ ਜਿੱਤ ਵਿਚ ਬਦਲਣ ਦਾ ਦਮ ਰੱਖਦੇ ਹਨ ਅਤੇ ਸਿੱਧੂ ਦੀ ਇਸ ਕੁਆਲਟੀ ਦੀ ਕਾਇਲ ਕਾਂਗਰਸ ਹਾਈਕਮਾਂਡ ਵੱਲੋਂ ਸਿੱਧੂ ਨਾਲ ਮੁਲਾਕਾਤ ਕਰਕੇ ਉਸਦੇ ਵਿਚਾਰ ਜਾਣ ਲਈ ਹਰੀਸ਼ ਰਾਵਤ ਨੂੰ ਭੇਜਿਆ ਜਾ ਰਿਹਾ ਹੈ। ਇਹ ਮੁਲਾਕਾਤ ਹਰੀਸ਼ ਰਾਵਤ ਵੱਲੋਂ ਸਿੱਧੂ ਨਾਲ ਕਿੱਥੇ ਕੀਤੀ ਜਾਵੇਗੀ, ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਸ਼ਰਮਨਾਕ ਕਾਰਾ: ਡੇਢ ਸਾਲ ਦੇ ਪੋਤੇ ਤੇ ਵੀ ਨਹੀਂ ਆਇਆ ਤਰਸ, ਨੂੰਹ ਨੂੰ ਦਿੱਤੀ ਦਰਦਨਾਕ ਮੌਤ

ਇਸ ਵੇਲੇ ਕਾਂਗਰਸ ਹਾਈਕਮਾਂਡ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮੁੱਚੀ ਕਾਂਗਰਸ ਪਾਰਟੀ, ਜੋ ਕਿ ਧੜਿਆਂ ਵਿਚ ਵੰਡੀ ਹੋਈ ਹੈ, ਨੂੰ ਇਕਜੁਟ ਕਰਨ ਦੀ ਤਿਆਰੀ ਵਿਚ ਹੈ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਨੂੰ ਮੁੜ ਸੱਤਾ ਵਿਚ ਲਿਆਂਦਾ ਜਾ ਸਕੇ ਕਿਉਂਕਿ ਕੁਝ ਸਮਾਂ ਪਹਿਲਾਂ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਚਲਦੀ ਰਹੀ ਹੈ ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਆਖਿਰੀ ਪਾਰੀ ਹੈ, ਜਿਸ ਕਾਰਣ ਕਾਂਗਰਸ ਹਾਈਕਮਾਂਡ ਵੀ ਸਿੱਧੂ ਨੂੰ ਅੱਖੋਂ ਪਰੋਖੇ ਕਰਕੇ ਉਨ੍ਹਾਂ ਦਾ ਦਿਲ ਨਹੀਂ ਦੁਖਾਏਗੀ।

ਇਹ ਵੀ ਪੜ੍ਹੋ:  ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤਕ ਸੜਕ ਚਾਰ ਮਾਰਗੀ ਬਣਾਉਣ ਦੇ ਫ਼ੈਸਲੇ ਦਾ ਸਵਾਗਤ

ਇਸ ਮੁਲਾਕਾਤ ਦੌਰਾਨ ਕੀ ਨਵਜੋਤ ਸਿੱਧੂ ਆਪਣੀ ਚੁੱਪ ਦਾ ਰਾਜ ਖੋਲ੍ਹਣਗੇ? ਜੇਕਰ ਰਾਜ ਖੋਲ੍ਹਦੇ ਹਨ ਤਾਂ ਇਕ ਗੱਲ ਸਪੱਸ਼ਟ ਹੈ ਕਿ ਸਿੱਧੂ ਇਸ ਮੁਲਾਕਾਤ ਦੌਰਾਨ ਆਪਣੇ ਮਨ ਦਾ ਉਬਾਲ ਜ਼ਰੂਰ ਕੱਢਣਗੇ ਅਤੇ ਇਹ ਵੀ ਹੋ ਸਕਦਾ ਹੈ ਕਿ ਰਾਵਤ, ਸਿੱਧੂ ਨੂੰ ਸਹੀ ਕਰਾਰ ਦਿੰਦੇ ਹੋਏ ਭਵਿੱਖ ਵਿਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਮਨ ਦੇ ਭਾਵਾਂ ਨਾਲ ਨਾ ਖੇਡਣ ਦੇਣ ਦਾ ਯਕੀਨ ਦਿਵਾਉਣ, ਜਿਸ ਨਾਲ ਸਿੱਧੂ ਦਾ ਅੰਦਰੋਂ ਮਨ ਹਲਕਾ ਹੋ ਜਾਵੇ ਅਤੇ ਉਹ ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਦੇ ਦਿਸ਼ਾ-ਨਿਰਦੇਸ਼ 'ਤੇ ਚਲਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਡਟ ਜਾਣ। ਸਿੱਧੂ-ਰਾਵਤ ਮੁਲਾਕਾਤ ਦਾ ਨਤੀਜਾ ਆਖਿਰ ਕੀ ਹੋਵੇਗਾ, ਇਹ ਤਾਂ ਹੁਣ ਮੁਲਾਕਾਤ ਤੋਂ ਬਾਅਦ ਹੀ ਪਤਾ ਲੱਗੇਗਾ।


Shyna

Content Editor

Related News