ਵਿਧਾਇਕਾਂ ਦੇ ਟੁੱਟਣ ਦਾ ਡਰ : ਨਤੀਜਿਆਂ ਦੇ ਦਿਨ ਚੁਣਾਵੀ ਸੂਬਿਆਂ ''ਚ ਮੌਜੂਦ ਰਹਿਣਗੇ ਕਾਂਗਰਸ ਦੇ ਆਬਜ਼ਰਵਰ

Wednesday, Mar 09, 2022 - 04:40 PM (IST)

ਲੁਧਿਆਣਾ (ਹਿਤੇਸ਼) : 5 ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਐਗਜ਼ਿਟ ਪੋਲ 'ਚ ਕਾਂਗਰਸ ਨੂੰ ਕਿਤੇ ਵੀ ਬਹੁਮਤ ਨਾ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ, ਹਾਲਾਂਕਿ ਇਸ ਦੀ ਤਸਵੀਰ ਵੀਰਵਾਰ ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਸਾਫ਼ ਹੋ ਸਕੇਗੀ ਪਰ ਉਸ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਵਿਧਾਇਕਾਂ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ। ਇਸ ਦੇ ਤਹਿਤ ਉੱਤਰ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸਾਰੇ ਚੁਣਾਵੀ ਸੂਬਿਆਂ 'ਚ ਮਜ਼ਬੂਤ ਸਥਿਤੀ ਵਾਲੇ ਉਮੀਦਵਾਰਾਂ ਨੂੰ ਆਪਣੀ ਸਰਕਾਰ ਵਾਲੇ ਰਾਜਸਥਾਨ ਅਤੇ ਛੱਤੀਸਗੜ੍ਹ ਭੇਜਣ ਦੀ ਤਿਆਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰੱਬ ਕਿਸੇ ਦੇ ਪੁੱਤ ਨੂੰ ਇੰਝ ਨਾ ਖੋਹੇ, ਦੇਖੋ ਫ਼ੌਜ ਦੀ ਤਿਆਰੀ ਕਰਦੇ ਗੱਭਰੂ ਨੂੰ ਕਿੰਝ ਮੌਤ ਨੇ ਕਲਾਵੇ 'ਚ ਲਿਆ (ਵੀਡੀਓ)

ਇਸ ਤੋਂ ਪਹਿਲਾਂ ਨਤੀਜਿਆਂ ਦੇ ਦਿਨ ਚੁਣਾਵੀ ਸੂਬਿਆਂ 'ਚ ਮੌਜੂਦ ਰਹਿਣ ਲਈ ਕਾਂਗਰਸ ਵੱਲੋਂ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਨੂੰ ਬਹੁਮਤ ਨਾ ਮਿਲਣ 'ਤੇ ਵਿਧਾਇਕਾਂ ਨੂੰ ਟੁੱਟਣ ਤੋਂ ਰੋਕਣ ਤੋਂ ਇਲਾਵਾ ਸਰਕਾਰ ਬਣਾਉਣ ਲਈ ਜ਼ਰੂਰੀ ਜੋੜ-ਤੋੜ ਨੂੰ ਲੈ ਕੇ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੌੜ ਮੰਡੀ ਬਲਾਸਟ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਖ਼ਾਸ ਹੁਕਮ

ਇਸ ਕਵਾਇਦ ਨੂੰ ਪੁਰਾਣੇ ਤਜ਼ੁਰਬੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਗੋਆ ਅਤੇ ਮਣੀਪੁਰ 'ਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਬਣਾਉਣ ਤੋਂ ਰਹਿ ਗਈ ਸੀ। ਹੁਣ ਗੋਆ ਅਤੇ ਮਣੀਪੁਰ ਨਾਲ ਉੱਤਰਾਖੰਡ 'ਚ ਭਾਜਪਾ ਦੇ ਨਾਲ ਸਖ਼ਤ ਟੱਕਰ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਕਾਂਗਰਸ ਕੋਈ ਵੀ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News