ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਨਾਲ ਨਵਾਂਸ਼ਹਿਰ ''ਚ ਵਾਪਰਿਆ ਹਾਦਸਾ, ਫਾਰਚੂਨਰ ਦੇ ਉੱਡੇ ਪਰਖੱਚੇ
Tuesday, Oct 27, 2020 - 06:26 PM (IST)
ਨਵਾਂਸ਼ਹਿਰ/ਜਲੰਧਰ (ਮਨੋਰੰਜਨ, ਸੋਮਨਾਥ) : ਜਲੰਧਰ ਪੱਛਮੀ ਤੋਂ ਕਾਂਗਰਸ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਫਾਰਚੂਨਰ ਗੱਡੀ ਅਤੇ ਟਰੈਕਟਰ/ਟਰਾਲੀ ਵਿਚ ਨਵਾਂਸ਼ਹਿਰ ਦੇ ਕੋਲ ਜਾਡਲਾ/ਦੌਲਤਪੁਰ ਚੌਕ ਵਿਚ ਹੋਈ ਸਿੱਧੀ ਟੱਕਰ ਵਿਚ ਵਿਧਾਇਕ ਸਮੇਤ ਗੱਡੀ 'ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਤਿੰਨੇ ਜ਼ਖਮੀ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਅੰਦਰੂਨੀ ਡੂੰਘੀਆਂ ਸੱਟਾਂ ਆਈਆਂ ਹਨ ਜਦਕਿ ਡਰਾਇਵਰ ਤੇ ਗੰਨਮੈਨ ਗੰਭੀਰ ਰੂਪ ਨਾਲ ਜ਼ਖਮੀ ਹਨ। ਟ੍ਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਜਠਾਣੀ ਵਲੋਂ ਦਰਾਣੀ ਨੂੰ ਰੂਹ ਕੰਬਾਊ ਮੌਤ ਦੇਣ ਵਾਲੀ ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ
ਜ਼ਖਮੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਉਹ ਜਲੰਧਰ ਤੋਂ ਚੰਡੀਗੜ ਆਪਣੀ ਪ੍ਰਾਈਵੇਟ ਫਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸੀ। ਉਨ੍ਹਾਂ ਨਾਲ ਉਨ੍ਹਾਂ ਦਾ ਡਰਾਇਵਰ ਵਿੱਕੀ ਯਾਦਵ, ਗੰਨਮੈਨ ਕਾਂਸਟੇਬਲ ਵਿਕ੍ਰਮ ਤੇ ਉਨ੍ਹਾਂ ਦਾ ਕੁੱਕ ਅਕਸ਼ੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਨਵਾਂਸ਼ਹਿਰ ਦੇ ਕੋਲ ਜਾਡਲਾ ਦੌਲਤਪੁਰ ਚੌਕ 'ਤੇ ਪਹੁੰਚੇ ਤਾਂ ਲਿੰਕ ਰੋਡ ਤੋਂ ਇਕ ਟਰੈਕਟਰ/ਟਰਾਲੀ ਉਨ੍ਹਾਂ ਦੀ ਗੱਡੀ ਨਾਲ ਆ ਭਿੜੀ।
ਇਹ ਵੀ ਪੜ੍ਹੋ : ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਫੂਕਣ 'ਤੇ ਭਾਜਪਾ ਨੇਤਾ ਦਾ ਚੜ੍ਹਿਆ ਪਾਰਾ, ਕੈਪਟਨ 'ਤੇ ਦਿੱਤਾ ਵੱਡਾ ਬਿਆਨ
ਮਾਮਲੇ ਦੇ ਜਾਂਚ ਅਧਿਕਾਰੀ ਜਾਡਲਾ ਚੌਕੀ ਦੇ ਇੰਚਾਰਜ ਐੱਸ. ਆਈ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਗੱਡੀ ਦੇ ਪੱਖਚੜੇ ਉਡ ਗਏ। ਗੱਡੀ ਵਿਚ ਸਵਾਰ ਵਿਧਾਇਕ ਸੁਸ਼ੀਲ ਰਿੰਕੂ, ਗੰਨਮੈਨ ਬਿਕ੍ਰਮਜੀਤ ਸਿੰਘ, ਡਰਾਇਵਰ ਵਿੱਕੀ ਯਾਦਵ ਜ਼ਖਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਤੁਰੰਤ ਨਵਾਂਸ਼ਹਿਰ ਦੇ ਆਈ. ਵੀ. ਵਾਈ. ਹਸਪਤਾਲ ਵਿਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦਾ ਵਾਂਟੇਡ ਗੈਂਗਸਟਰ ਕਾਬੂ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
ਹਸਪਤਾਲ ਵਿਚ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਤਿੰਨੇ ਜ਼ਖਮੀ ਖਤਰੇ ਤੋਂ ਬਾਹਰ ਹਨ। ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਛਾਤੀ ਬ੍ਰੇਕ ਲੱਗਣ ਕਾਰਨ ਡੈਸਕਬੋਰਡ ਤੇ ਸੀਟ ਦੇ ਵਿਚ ਦਬ ਗਈ। ਜਿਸ ਕਾਰਨ ਉਨ੍ਹਾਂ ਦਾ ਐਕਸਰੇ ਕਰ ਫੈਕਚਰ ਦੇ ਬਾਰੇ ਵਿਚ ਜਾਣਕਾਰੀ ਲਈ ਜਾ ਰਹੀ ਹੈ ਜਦਕਿ ਕਾਂਸਟੇਬਲ ਵਿਕਰਮਜੀਤ ਸਿੰਘ ਦੀ ਅੱਖ, ਬਾਹ ਤੇ ਲੱਤ 'ਚ ਗੰਭੀਰ ਸੱਟਾਂ ਲੱਗੀਆਂ ਹਨ।
ਡਰਾਇਵਰ ਵਿੱਕੀ ਯਾਦਵ ਦੇ ਕੰਨ ਅਤੇ ਪੱਟ 'ਤੇ ਡੂੰਘੀ ਸੱਟ ਲੱਗੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਆਲਾ ਸਿਵਲ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਸਬ-ਇੰਸਪੈਕਟਰ ਬਿਕ੍ਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਟ੍ਰੈਕਟਰ-ਟਰਾਲੀ ਚਾਲਕ ਨੂੰ ਕਾਬੂ ਕਰਕੇ ਜਲਦ ਹੀ ਕਾਰਵਾਈ ਕਰੇਗੀ।