ਕਾਂਗਰਸ ਘੱਟ ਗਿਣਤੀ ਮਹਿਕਮੇ ਦੇ ਵੱਡੇ ਆਗੂਆਂ ''ਚ ਰੋਸ, ਜਲਦੀ ਹੋ ਸਕਦੈ ਸਿਆਸੀ ਧਮਾਕਾ
Friday, Aug 07, 2020 - 06:00 PM (IST)
ਜਲੰਧਰ (ਅਲੀ)— ਕਾਂਗਰਸ ਘੱਟ ਗਿਣਤੀ ਮਹਿਕਮਾ ਪੰਜਾਬ 'ਚ ਅੱਜਕਲ੍ਹ ਕੁਝ ਠੀਕ ਨਹੀਂ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਕਾਂਗਰਸ ਘਟ ਗਿਣਤੀ ਮਹਿਕਮੇ 'ਚ ਅੰਦਰ ਖਾਤੇ ਆਪਣੀ ਹੀ ਪਾਰਟੀ ਦੇ ਪ੍ਰਤੀ ਰੋਸ ਵੱਧ ਰਿਹਾ ਹੈ, ਜਿਸ ਦਾ ਕਾਰਨ ਘੱਟ ਗਿਣਤੀ ਦੇ ਸੀਨੀਅਰ ਲੀਡਰਾਂ ਨੂੰ ਸਰਕਾਰ ਵੱਲੋਂ ਲਗਾਤਾਰ ਅਣਦੇਖੀ ਕਰਨਾ ਦੱਸਿਆ ਜਾ ਰਿਹਾ ਹੈ।
ਇਸ ਦਾ ਇਕ ਟ੍ਰੇਲਰ 15 ਦਿਨ ਪਹਿਲਾਂ ਉਸ ਸਮੇਂ ਵੀ ਵੇਖਣ ਨੂੰ ਮਿਲਿਆ ਸੀ ਜਦੋਂ ਲੁਧਿਆਣਾ ਦੇ ਇਕ ਸੀਨੀਅਰ ਮੁਸਲਿਮ ਲੀਡਰ ਨੇ ਖੁੱਲ੍ਹੇ ਤੌਰ 'ਤੇ ਸਰਕਾਰ ਵਿਰੁੱਧ ਸੀਨੀਅਰ ਨੂੰ ਨਜ਼ਰ ਅੰਦਾਜ਼ ਕਰਨ ਅਤੇ ਜੂਨੀਅਰ ਵਰਕਰਾਂ ਨੂੰ ਸਿਫਾਰਿਸ਼ ਦੇ ਆਧਾਰ 'ਤੇ ਅਤੇ ਪੈਰਾਸ਼ੂਟ ਜ਼ਰੀਏ ਉਤਾਰ ਕੇ ਬੋਰਡ ਅਤੇ ਕਮਿਸ਼ਨ 'ਚ ਮੈਂਬਰ ਅਤੇ ਚੇਅਰਮੈਨ ਬਣਾਉਣ ਦਾ ਦੋਸ਼ ਲਗਾਇਆ ਸੀ, ਜਿਸ ਦੇ ਕਾਰਨ ਪੰਜਾਬ 'ਚ 13 ਜ਼ਿਲ੍ਹਿਆਂ ਦੇ ਘੱਟ ਗਿਣਤੀ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੇ ਪ੍ਰਤੀ ਰੋਸ ਦੀ ਲਹਿਰ ਹੈ।
ਇਹ ਵੀ ਪੜ੍ਹੋ: ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਆਪਣੇ ਆਪ ਨੂੰ ਮੁਸਲਮਾਨਾਂ ਦੀ ਹਮਦਰਦ ਪਾਰਟੀ ਦੱਸਦੀ ਹੈ ਜਦਕਿ ਸਭ ਤੋਂ ਵੱਧ ਅਣਦੇਖੀ ਇਹ ਪਾਰਟੀ ਕਰਦੀ ਹੈ। ਇਨ੍ਹਾਂ ਵਰਕਰਾਂ ਦਾ ਕਹਿਣਾ ਸੀ ਕਿ ਕੰਮ ਕਰਨ ਵਾਲੇ ਅਜਿਹੇ ਲੀਡਰ ਜਿਨ੍ਹਾਂ ਨੇ ਪੰਜਾਬ 'ਚ ਮਾਈਨਾਰਿਟੀ ਨੂੰ ਇਕੱਠਾ ਕਰਕੇ ਕਾਂਗਰਸ ਨਾਲ ਜੋੜਿਆ ਅਤੇ ਪੰਜਾਬ ਭਰ 'ਚ ਮਾਈਨਾਰਿਟੀ ਦੀ ਪਛਾਣ ਬਣਾਈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 2 ਮਰੀਜ਼ਾਂ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਅਜਿਹੇ ਲੀਡਰਾਂ ਨੂੰ ਲਗਾਤਾਰ ਸਰਕਾਰ ਵੱਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਦੇ ਉਲਟ ਕਈ ਅਜਿਹੇ ਲੋਕ ਹਨ, ਜਿਸ ਦਾ ਕਾਂਗਰਸ ਪਾਰਟੀ 'ਚ ਕੋਈ ਵਜੂਦ ਨਹੀਂ ਹੈ। ਇਥੋਂ ਤੱਕ ਕਿ ਕੁਝ ਅਜਿਹੇ ਵੀ ਲੋਕਾਂ ਨੂੰ ਅੱਗੇ ਲਿਆਂਦਾ ਗਿਆ, ਜਿਨ੍ਹਾਂ ਦੀ ਵੋਟ ਵੀ ਪੰਜਾਬ 'ਚ ਨਹੀਂ ਹੈ। ਇਹ ਲੋਕ ਨਾ ਤਾਂ ਮੁਸਲਮਾਨਾਂ ਦਾ ਭਲਾ ਕਰ ਰਹੇ ਹਨ ਅਤੇ ਨਾ ਹੀ ਕਾਂਗਰਸ ਪਾਰਟੀ ਦਾ। ਕੁਝ ਵਰਕਰਾਂ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਇੰਝ ਹੀ ਚਲਦਾ ਰਿਹਾ ਤਾਂ ਜਲਦੀ ਹੀ ਵੱਡੇ ਪੈਮਾਨੇ 'ਤੇ ਕਾਂਗਰਸ ਮਾਈਨਾਰਿਟੀ ਦੇ ਲੋਕ ਪਾਰਟੀ ਛੱਡਣ ਦਾ ਐਲਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ