ਕਾਂਗਰਸ ਦੀਆਂ ਨਜ਼ਰਾਂ ਗੁਰਦਾਸਪੁਰ ਉਪ ਚੋਣਾਂ ''ਤੇ
Thursday, Aug 03, 2017 - 08:55 PM (IST)

ਗੁਰਦਾਸਪੁਰ — ਕਾਂਗਰਸ ਦੀਆਂ ਨਜ਼ਰਾਂ ਲੋਕ ਸਭਾ ਸੀਟ ਦੀ ਉਪ ਚੋਣ 'ਤੇ ਟਿਕੀ ਹੋਈ ਹੈ। ਫਿਲਮ ਅਭਿਨੇਤਾ ਤੇ ਭਾਜਪਾ ਸੰਸਦ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਗੁਰਦਾਸਪੁਰ ਸੀਟ ਖਾਲੀ ਪਈ ਹੈ। ਆਉਣ ਵਾਲੇ ਸਮੇਂ 'ਚ ਕੇਂਦਰੀ ਚੋਣ ਕਮਿਸ਼ਨ ਨੇ ਗੁਰਦਾਸਪੁਰ ਸੀਟ ਦੀ ਉਪ ਚੋਣ ਦੀ ਤਰੀਕ ਦਾ ਐਲਾਨ ਕਰਨਾ ਹੈ। ਇਹ ਉਪ ਚੋਣ ਅਕਤੂਬਰ ਦੇ ਪਹਿਲੇ ਹਫਤੇ ਤਕ ਕਰਵਾਏ ਜਾਣੇ ਹਨ।
ਕਾਂਗਰਸੀ ਹਲਕਿਆਂ 'ਚ ਚਰਚਾ ਚਲ ਰਹੀ ਹੈ ਕਿ ਗੁਰਦਾਸਪੁਰ ਸੀਟ ਦੀ ਉਪ ਚੋਣ ਨੂੰ ਦੇਖਦੇ ਹੋਏ ਹੀ ਮੁੱਖ ਮੰਤਰੀ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਗੁਰਦਾਸਪੁਰ 'ਚ ਰਾਸ਼ਟਰੀ ਝੰਜਾ ਫਹਿਰਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਇਕ ਤਾਂ ਉਹ ਕਾਂਗਰਸ ਕਾਰਜਕਰਤਾਵਾਂ ਤੇ ਨੇਤਾਵਾਂ ਨੂੰ ਗੁਰਦਾਸਪੁਰ ਉਪ ਚੋਣ ਲਈ ਗਤੀਸ਼ੀਲ ਕਰ ਦੇਣਗੇ ਤੇ ਨਾਲ ਹੀ ਉਨ੍ਹਾਂ ਦੇ ਜਾਣ ਨਾਲ ਪ੍ਰਸ਼ਾਸਨ ਤੇ ਪੁਲਸ ਹਲਕਿਆਂ 'ਚ ਵੀ ਹਲਚਲ ਸ਼ੁਰੂ ਹੋ ਜਾਵੇਗੀ। ਭਾਜਪਾ ਨੇ ਵੀ ਅਜੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ ਪਰ ਪੰਜਾਬ ਭਾਜਪਾ ਪਹਿਲਾਂ ਹੀ ਗੁਰਦਾਸਪੁਰ ਉਪ ਚੋਣ ਲਈ ਸਾਰੇ 9 ਵਿਧਾਨ ਸਭਾ ਹਲਕਿਆਂ 'ਚ ਇੰਚਾਰਜਾਂ ਦੀਆਂ ਨਿਯੁਕਤੀਆਂ ਕਰ ਚੁੱਕੀ ਹੈ। ਕੈਪਟਨ ਦੇ ਗੁਰਦਾਸਪੁਰ ਦੌਰੇ ਨਾਲ ਕਾਂਗਰਸ ਟਿਕਟ ਦੇ ਦਾਅਵੇਦਾਰ ਵੀ ਖੁੱਲ੍ਹ ਕੇ ਸਾਹਮਣੇ ਆ ਜਾਣਗੇ।