ਮੋਦੀ ਤੋਂ ਕਾਂਗਰਸ ਸਿੱਖ ਗਈ ਪਰ ਭਾਜਪਾ ਨਹੀਂ ਸਿੱਖ ਸਕੀ

Tuesday, Sep 21, 2021 - 08:39 PM (IST)

ਚੰਡੀਗੜ੍ਹ (ਵਿਸ਼ੇਸ਼) : ਪੰਜਾਬ ’ਚ ਪਿਛਲੇ ਕਾਫ਼ੀ ਸਮੇਂ ਤੋਂ ਇਕ ਚਰਚਾ ਚੱਲ ਰਹੀ ਸੀ, ਜਿਸ ’ਚ ਕਿਹਾ ਜਾ ਰਿਹਾ ਸੀ ਕਿ ਸੂਬੇ ’ਚ ਦਲਿਤ ਚਿਹਰਿਆਂ ਨੂੰ ਅੱਗੇ ਲਿਆ ਕੇ ਸੱਤਾ ’ਤੇ ਬਿਰਾਜਮਾਨ ਹੋਣ ਦੀ ਰਣਨੀਤੀ ’ਤੇ ਕੰਮ ਕੀਤਾ ਜਾਵੇਗਾ। ਇਹ ਸੋਚ ਲਗਭਗ ਸਾਰੇ ਦਲਾਂ ਦੀ ਸੀ। ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਭ ਦਾਅਵੇ ਕੀਤੇ। ਹਾਲ ਹੀ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਅਹਿਮ ਫੈਸਲੇ ਲਏ ਅਤੇ ਦਲਿਤ ਵਰਗ ਦੇ ਲੋਕਾਂ ਨੂੰ ਭਾਜਪਾ ’ਚ ਅਚਾਨਕ ਅਹਿਮੀਅਤ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲਗਭਗ 6 ਮਹੀਨੇ ਤੋਂ ਭਾਜਪਾ ’ਚ ਇਸ ਪਲਾਨਿੰਗ ’ਤੇ ਕੰਮ ਚੱਲ ਰਿਹਾ ਹੈ। ਪੰਜਾਬ ’ਚ ਵੀ ਕਈ ਰਾਜਨੀਤਕ ਦਲਾਂ ਨੇ ਇਹ ਨੀਤੀ ਅਪਨਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਕੇਂਦਰ ’ਚ ਮੋਦੀ ਸਰਕਾਰ ਤੋਂ ਬਾਅਦ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਲਿਤਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤਾ। ਖਾਸ ਕਰ ਕੇ ਬਹੁਜਨ ਸਮਾਜ ਪਾਰਟੀ ਨੂੰ ਨਾਲ ਜੋੜ ਕੇ ਅਕਾਲੀ ਦਲ ਨੇ ਆਪਣੀ ਅਗਲੀ ਰਣਨੀਤੀ ਸਪਸ਼ਟ ਕਰ ਦਿੱਤੀ। ਆਮ ਆਦਮੀ ਪਾਰਟੀ ਨੇ ਵੀ ਪੰਜਾਬ ’ਚ ਦਲਿਤ ਵਰਗ ਨੂੰ ਅਹਿਮਿਅਤ ਦੇਣ ਦਾ ਸਿਲਸਿਲਾ ਤੇਜ਼ ਕਰ ਦਿੱਤਾ। ਇਸ ਸਭ ਦੇ ਦਰਮਿਆਨ ਜੇਕਰ ਸਭ ਤੋਂ ਪਿੱਛੇ ਰਹੀ ਹੈ ਤਾਂ ਉਹ ਪੰਜਾਬ ਭਾਜਪਾ ਹੈ, ਜੋ ਪੂਰੀ ਤਰ੍ਹਾਂ ਦਲਿਤ ਵਰਗ ਨੂੰ ਆਪਣੇ ਨਾਲ ਨਹੀਂ ਜੋੜ ਸਕੀ। ਆਪਣੇ ਹੀ ਪ੍ਰਧਾਨ ਮੰਤਰੀ ਦੀ ਸੋਚ ਅਤੇ ਯੋਜਨਾ ਨੂੰ ਪੰਜਾਬ ’ਚ ਪਾਰਟੀ ਸਮਝ ਨਹੀਂ ਸਕੀ ਅਤੇ ਇਸ ’ਤੇ ਕੋਈ ਵੀ ਫੈਸਲਾ ਨਹੀਂ ਲਿਆ। ਜਿਸ ਕਾਰਨ ਅੱਜ ਵੀ ਪੰਜਾਬ ਭਾਜਪਾ ’ਚ ਦਲਿਤਾਂ ਨੂੰ ਲੈ ਕੇ ਰਣਨੀਤੀ ਬੇਹੱਦ ਕਮਜ਼ੋਰ ਹੈ। ਲਗਾਤਾਰ ਪਾਰਟੀ ਦੀ ਬੇੜੀ ਦਲਿਤ ਵਰਗ ਨੂੰ ਲੈ ਕੇ ਹਿਚਕੋਲੇ ਖਾ ਰਹੀ ਹੈ। ਇਹੀ ਕਾਰਨ ਹੈ ਕਿ ਸ਼ਾਇਦ ਪੰਜਾਬ ’ਚ ਭਾਜਪਾ ਦੇ ਨੇਤਾ ਲਗਾਤਾਰ ਜਿੱਤੀ ਹੋਈ ਬਾਜ਼ੀ ਹਾਰ ਰਹੇ ਹਨ। ਜਿਸ ਤਰ੍ਹਾਂ ਮੋਦੀ ਨੇ ਦਲਿਤ ਵਰਗ ਨੂੰ ਨਾਲ ਜੋੜਿਆ, ਉਸ ਤਰ੍ਹਾਂ ਪੰਜਾਬ ’ਚ ਭਾਜਪਾ ਦਲਿਤ ਵਰਗ ਨੂੰ ਨਾਲ ਨਹੀਂ ਜੋੜ ਸਕੀ। ਖਾਸ ਕਰ ਕੇ ਇਕ ਅਜਿਹਾ ਦੌਰ ਵੀ ਰਿਹਾ ਜਦੋਂ ਪੰਜਾਬ ’ਚ ਭਾਜਪਾ ਨੇ ਦਲਿਤ ਵਰਗ ਨੂੰ ਹੀ ਵੰਡ ਕੇ ਰੱਖ ਦਿੱਤਾ। ਇਹੀ ਕਾਰਨ ਸੀ ਕਿ ਪੰਜਾਬ ’ਚ ਭਾਜਪਾ ਦਾ ਗੇਮ ਪਲਾਨ ਲਗਾਤਾਰ ਫਲਾਪ ਹੋ ਰਿਹਾ ਹੈ।

ਇਹ ਵੀ ਪੜ੍ਹੋ : ‘ਸਵਾ 3 ਘੰਟੇ ਮੰਥਨ, ਚੰਨੀ ਨੇ ਮੰਤਰੀ ਮੰਡਲ ’ਚ ਕਈ ਫੈਸਲੇ ਅਗਲੀ ਬੈਠਕ ’ਤੇ ਛੱਡੇ’

ਕੈਪਟਨ ਦੀ ਭਾਜਪਾ ’ਚ ਐਂਟਰੀ ’ਤੇ ਹਾਲਾਤ
ਪੰਜਾਬ ਦੇ ਸੀਨੀਅਰ ਭਾਜਪਾ ਨੇਤਾ ਮਾਸਟਰ ਮੋਹਨ ਲਾਲ ਨੇ ਹਾਲ ਹੀ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ’ਚ ਆਉਣ ਦੀ ਆਫਰ ਦਿੱਤੀ। ਇਸ ਆਫਰ ਦੇ ਨਾਲ ਕਈ ਰਾਜਨੀਤਿਕ ਮਾਅਇਨੇ ਲੁਕੇ ਹੋਏ ਸਨ। ਭਾਜਪਾ ਜੇਕਰ ਕੈਪਟਨ ਨੂੰ ਪਾਰਟੀ ’ਚ ਲਿਆਉਣ ’ਤੇ ਸੋਚਦੀ ਹੈ ਤਾਂ ਉਸ ’ਚ ਪਾਰਟੀ ਦੀ ਇਕੋ-ਇਕ ਕੋਸ਼ਿਸ਼ ਹੋਵੇਗੀ ਕਿ ਕਿਸੇ ਤਰ੍ਹਾਂ ਸਿੱਖ ਜੱਟ ਵੋਟ ਨੂੰ ਆਪਣੇ ਵੱਲ ਕੀਤਾ ਜਾਵੇ। ਹੋ ਸਕਦਾ ਹੈ ਕਿ ਪਾਰਟੀ ਵਪਾਰੀ ਵੋਟ ਤੋਂ ਬਾਅਦ ਹੁਣ ਜੱਟ ਸਿੱਖ ਵੋਟ ’ਤੇ ਧਿਆਨ ਕੇਂਦਰਿਤ ਕਰ ਰਹੀ ਹੋਵੇ ਪਰ ਜੱਟ ਵੋਟ ਦੇ ਚੱਕਰ ’ਚ ਭਾਜਪਾ ਕਿਤੇ ਆਪਣਾ ਰਵਾਇਤੀ ਵੋਟ ਬੈਂਕ ਵੀ ਕਿਤੇ ਗੁਆ ਨਾ ਦੇਵੇ।

ਇਹ ਵੀ ਪੜ੍ਹੋ : ਇਕ ਸਿਆਸੀ ਚਾਲ ਅਤੇ ਸਾਰਿਆਂ ਨੂੰ ਧੋਬੀ ਪਟਕਾ ਪਰ ਪਿਕਚਰ ਅਜੇ ਬਾਕੀ ਹੈ...

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News