ਖਰਾਬ ਸੜਕਾਂ ਸਬੰਧੀ ਕਾਂਗਰਸੀਆਂ ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ-ਪੱਤਰ
Sunday, Feb 11, 2018 - 04:06 PM (IST)

ਬਰੇਟਾ (ਸਿੰਗਲਾ)-ਬਰੇਟਾ ਇਲਾਕੇ ਦੀਆਂ ਪੇਂਡੂ ਸੜਕਾਂ ਦਾ ਇਸ ਸਮੇਂ ਭੈੜਾ ਹਾਲ ਤੇ ਖਸਤਾ ਸਥਿਤੀ ਬਣੀ ਹੋਣ ਸਬੰਧੀ ਇਲਾਕੇ ਦੇ ਦੋ ਦਰਜਨ ਪਿੰਡਾਂ ਦੇ ਲੋਕਾਂ ਦੇ ਦਸਤਖਤਾਂ ਵਾਲੀ ਇਕ ਦਰਖਾਸਤ ਇਥੋਂ ਦੇ ਕਾਂਗਰਸੀ ਆਗੂਆਂ ਸੀ. ਟੀ. ਪ੍ਰਧਾਨ ਮੇਹਰ ਸਿੰਘ ਖੰਨਾ, ਜ਼ਿਲਾ ਸੀ. ਮੀਤ ਪ੍ਰਧਾਨ ਅਜੀਤ ਸਿੰਘ ਬਖਸ਼ੀਵਾਲਾ, ਸਥਾਨਕ ਸਕੱਤਰ ਗੋਪਾਲ ਸ਼ਰਮਾ, ਸਕੱਤਰ ਚਰਨਦਾਸ ਆਦਿ ਵੱਲੋਂ ਐੱਸ. ਡੀ. ਐੱਮ. ਬੁਢਲਾਡਾ ਨੂੰ ਸੌਂਪੀ ਗਈ।
ਇਸ ਵਿਚ ਦਰਜ ਵੇਰਵੇ ਅਨੁਸਾਰ ਸੜਕ ਕਾਹਨਗੜ੍ਹ ਤੋਂ ਕੁਲਰੀਆਂ, ਕੁਲਰੀਆਂ ਤੋਂ ਧਰਮਪੁਰਾ, ਗੋਰਖਨਾਥ ਅਤੇ ਬਬਨਪੁਰ ਦੀ ਹੱਦ ਤੱਕ, ਗੋਰਖਨਾਥ ਤੋਂ ਚਾਂਦਪੁਰਾ ਤੇ ਬਬਨਪੁਰ, ਬਰੇਟਾ ਪਿੰਡ ਤੋਂ ਜਲਵੇੜਾ ਰੋਡ, ਬਰੇਟਾ -ਜਾਖਲ ਮੁੱਖ ਸੜਕ ਤੋਂ ਕਾਹਨਗੜ੍ਹ, ਬਖਸ਼ੀਵਾਲਾ, ਖੁਡਾਲ ਅਕਬਰਪੁਰ ਤੋਂ ਕਿਸ਼ਨਗੜ੍ਹ ਆਲਮਪੁਰ ਤੇ ਖੁਡਾਲ ਸ਼ੇਖੂਪੁਰ, ਬਰੇਟਾ -ਜਾਖਲ ਰੋਡ ਤੋਂ ਖੁਡਾਲ ਕਲਾਂ, ਬਹਾਦਰਪੁਰ ਤੋਂ ਡਸਕਾ (ਮਾਨਸਾ ਜ਼ਿਲੇ ਦੀ ਹੱਦ ਤੱਕ), ਕਿਸ਼ਨਗੜ੍ਹ ਤੋਂ ਕੋਟੜਾ, ਗੋਬਿੰਦ ਪੁਰਾ ਤੋਂ ਧਰਮਪੁਰਾ ਤੇ ਸਿਰਸੀ ਵਾਲਾ ਬਰੇਟਾ ਜਾਖਲ ਰੋਡ ਤੱਕ, ਭਾਵਾ ਤੋਂ ਧਰਮ ਪੁਰਾ, ਦਿਆਲਪੁਰਾ ਤੋਂ ਖੱਤਰੀ ਵਾਲਾ ਰੰਘੜਿਆਲ, ਕੁਲਰੀਆ ਰੋਡ ਤੋਂ ਜੁਗਲਾਨ ਆਦਿ ਸ਼ਾਮਲ ਹਨ, ਇਨ੍ਹਾਂ ਸੜਕਾਂ ਦੀ ਕੁਲ ਲੰਬਾਈ ਲਗਭਗ 70 ਕਿਲੋਮੀਟਰ ਬਣਦੀ ਹੈ। ਇਹ ਵੇਰਵਾ ਦਿੰਦੇ ਹੋਏ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਉਪਰੋਕਤ ਸੜਕਾਂ ਦੀ ਮੁਰੰਮਤ ਤੁਰੰਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਇਸ 'ਤੇ ਐੱਸ. ਡੀ. ਐੱਮ. ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋਂ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਖਸਤਾ ਹਾਲ ਸੜਕਾਂ ਦੀ ਹਾਲਤ ਸਬੰਧੀ ਜਾਣਕਾਰੀ ਲੈਂਦੇ ਹੋਏ ਸਰਕਾਰ ਨੂੰ ਇਨ੍ਹਾਂ ਸੜਕਾਂ ਦੀ ਤੁਰੰਤ ਮੁਰੰਮਤ ਲਈ ਸਿਫਾਰਸ਼ ਕੀਤੀ ਜਾਵੇਗੀ ਅਤੇ ਨਵੀਆਂ ਸੜਕਾਂ ਬਾਰੇ ਵਿਚਾਰ ਕੀਤਾ ਜਾਵੇਗਾ।