ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਸੁੱਤੀ ਪਈ ਕਾਂਗਰਸੀ ਆਗੂ ਦੀ ਪਤਨੀ ਦੀ ਮੌਤ
Monday, Aug 08, 2022 - 12:51 PM (IST)
ਅੱਪਰਾ (ਦੀਪਾ)- ਰਾਤ ਦੇ ਸਮੇਂ ਘਰ ਦੇ ਚੁਬਾਰੇ ’ਚ ਸੌਂ ਰਹੀ ਕਾਂਗਰਸੀ ਆਗੂ ਦੀ ਪਤਨੀ ਦੀ ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਘਟਨਾ ਸੰਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਸੋਮਪਾਲ ਮੈਂਗੜਾ ਸਾਬਕਾ ਪ੍ਰਧਾਨ ਕਾਂਗਰਸ ਸੇਵਾ ਦਲ (ਪੰਜਾਬ) ਨੇ ਦੱਸਿਆ ਕਿ ਬੀਤੀ ਰਾਤ ਮੇਰੀ ਪਤਨੀ ਕੌਸ਼ਲਿਆ ਦੇਵੀ (52) ਚੁਬਾਰੇ ’ਚ ਸੌਂ ਰਹੀ ਸੀ ।
ਇਹ ਵੀ ਪੜ੍ਹੋ : 2 ਸਾਲ ਪਹਿਲਾਂ ਚੱਲਦੀ ਗੱਡੀ 'ਚ ਹੋਇਆ ਸੀ ਗੈਂਗਰੇਪ, ਪੁਲਸ ਨੇ ਨਾ ਸੁਣੀ ਤਾਂ ਪੀੜਤਾ ਨੇ ਖ਼ੁਦ ਹੀ ਲੱਭ ਲਏ ਮੁਲਜ਼ਮ
ਇਸ ਦੌਰਾਨ ਲਗਭਗ 12 ਵਜੇ ਉਸਦੇ ਚੀਕਣ ਦੀ ਆਵਾਜ਼ ਸੁਣ ਕੇ ਮੈਂ, ਮੇਰਾ ਪੁੱਤਰ ਹੈਪੀ ਉਸਨੂੰ ਦੇਖਣ ਲਈ ਜਦੋਂ ਚੁਬਾਰੇ ’ਤੇ ਗਏ ਤਾਂ ਦੇਖਿਆ ਕਿ ਪੌੜੀਆਂ ’ਚ ਇਕ ਜ਼ਹਿਰੀਲਾ ਸੱਪ ਬੈਠਾ ਸੀ । ਜਿਸ ਨੂੰ ਮੈਂ ਅਤੇ ਮੇਰੇ ਪੁੱਤਰ ਨੇ ਡੰਡਿਆਂ ਤੇ ਸੋਟਿਆਂ ਨਾਲ ਪੌੜੀਆਂ ਰਾਹੀਂ ਘਰ ਤੋਂ ਬਾਹਰ ਕੱਢਿਆ । ਇਸ ਮੌਕੇ ਜਦੋਂ ਮੇਰੀ ਨੂੰਹ ਰੀਨਾ ਰਾਣੀ ਨੇ ਮੇਰੀ ਪਤਨੀ ਕੌਸ਼ਲਿਆ ਦੇਵੀ ਦੇ ਸਰੀਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਉਸਦੀ ਧੌਣ ’ਤੇ ਸੱਪ ਦੇ ਡੰਗਣ ਦਾ ਨਿਸ਼ਾਨ ਸੀ ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਤਹਿਸੀਲਾਂ 'ਚ ਅੱਜ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਧਰਨਾ-ਪ੍ਰਦਰਸ਼ਨ
ਸੋਮਪਾਲ ਮੈਂਗੜਾ ਨੇ ਦੱਸਿਆ ਕਿ ਕੌਸ਼ਲਿਆ ਦੇਵੀ ਨੂੰ ਇਲਾਜ ਲਈ ਸਿਵਲ ਹਸਪਤਾਲ ਅੱਪਰਾ, ਫ਼ਿਰ ਸਿਵਲ ਹਸਪਤਾਲ ਫ਼ਿਲੌਰ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸਨੂੰ ਸਿਵਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਪਹੁੰਚਦਿਆਂ ਹੀ ਉਸਦੀ ਮੌਤ ਹੋ ਗਈ । ਉਕਤ ਘਟਨਾ ਦੇ ਕਾਰਣ ਇਲਾਕੇ ਭਰ ’ਚ ਸੋਗ ਦੀ ਲਹਿਰ ਫ਼ੈਲ ਗਈ ਹੈ।