ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ

Monday, Mar 08, 2021 - 09:22 PM (IST)

ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ

ਜਲੰਧਰ (ਵਰੁਣ)- ਕਾਂਗਰਸ ਆਗੂ ਰਿੰਕੂ ਸੇਠੀ ਦੀ ਇਕ ਕਰਤੂਤ ਨੇ ਪੂਰੀ ਪਾਰਟੀ ਦੀ ਨੱਕ ਵਢਵਾ ਦਿੱਤੀ ਹੈ। ਰਿੰਕੂ ਸੇਠੀ ਨੇ ਘਿਨੌਣੀ ਹਰਕਤ ਕਰਦਿਆਂ ਇਕ ਔਰਤ ਨੂੰ ਵਟਸਐਪ ਕਰਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਔਰਤ ਨੇ ਜਦੋਂ ਉਸ ਦਾ ਨੰਬਰ ਬਲਾਕ ਕੀਤਾ ਤਾਂ ਉਸ ਨੇ ਦੂਜੇ ਵਟਸਐਪ ਨੰਬਰ ਤੋਂ ਫੋਨ ਕਰਕੇ ਔਰਤ ਨੂੰ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹਿ ਦਿੱਤੀ। ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਥਾਣਾ ਨੰ. 7 ਵਿਚ ਰਿੰਕੂ ਸੇਠੀ ਖ਼ਿਲਾਫ਼ 354-ਡੀ, 506 ਸਮੇਤ ਹੋਰ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਫਿਲਹਾਲ ਰਿੰਕੂ ਸੇਠੀ ਦਾ ਫੋਨ ਸਵਿੱਚ ਆਫ਼ ਹੈ ਅਤੇ ਉਹ ਘਰੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

PunjabKesari

ਥਾਣਾ ਨੰ. 7 ਦੇ ਇੰਚਾਰਜ ਰਮਨਜੀਤ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-2 ਵਿਚ ਰਹਿਣ ਵਾਲੀ ਇਕ ਔਰਤ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਤੀ ਬੈਂਕ ਵਿਚ ਕੰਮ ਕਰਦਾ ਹੈ। ਉਸ ਨੇ ਕਿਹਾ ਕਿ 4-5 ਦਿਨ ਪਹਿਲਾਂ 85570-90133 ਤੋਂ ਉਨ੍ਹਾਂ ਨੂੰ ਵਟਸਐਪ ਮੈਸੇਜ ਆਇਆ ਸੀ। ਵਟਸਐਪ ਕਰਨ ਵਾਲਾ ਕਾਂਗਰਸ ਆਗੂ ਰਿੰਕੂ ਸੇਠੀ ਸੀ, ਜਿਸ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

PunjabKesari

ਉਸ ਨੇ ਇਹ ਕਹਿ ਕੇ ਉਸ ਦਾ ਨੰਬਰ ਬਲਾਕ ਕਰ ਦਿੱਤਾ ਕਿ ਉਹ ਉਸ ਨੂੰ ਨਹੀਂ ਜਾਣਦੀ। ਅਜਿਹੇ ਵਿਚ ਰਿੰਕੂ ਸੇਠੀ ਨੇ ਦੂਜੇ ਨੰਬਰ 77196-10518 ਤੋਂ ਵਟਸਐਪ ਕਾਲ ਕਰਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਕਹਿ ਦਿੱਤੀ। ਇਸ ਤੋਂ ਇਲਾਵਾ ਕਾਂਗਰਸ ਆਗੂ ਰਿੰਕੂ ਸੇਠੀ ਨੇ ਉਕਤ ਔਰਤ ਨੂੰ ਚੁੱਕ ਲਿਜਾਣ ਦੀ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। 

PunjabKesari

ਇਸੇ ਮਾਮਲੇ ਨੂੰ ਲੈ ਕੇ ਮੋਗਾ ਦੇ ਐੱਸ. ਐੱਸ. ਪੀ. ਨਾਲ ਪੰਗਾ ਲੈਣਾ ਵੀ ਰਿੰਕੂ ਸੇਠੀ ਨੂੰ ਮਹਿੰਗਾ ਪੈ ਗਿਆ। ਐੱਸ. ਐੱਸ. ਪੀ. ਹਰਮਨਬੀਰ ਸਿੰਘ ਗਿੱਲ ਅਤੇ ਰਿੰਕੂ ਸੇਠੀ ਵਿਚਾਲੇ ਜ਼ਬਰਦਸਤ ਗਾਲੀ-ਗਲੋਚ ਦੀ ਲਾਈਵ ਵੀਡੀਓ ਵਾਇਰਲ ਹੋਈ ਹੈ। ਇਸ ਦੌਰਾਨ ਵਿਧਾਇਕ ਨੂੰ ਵੀ ਗਾਲਾਂ ਕੱਢੀਆਂ ਗਈਆਂ। ਬਹਿਸ ਤੋਂ ਬਾਅਦ ਮਹਿਲਾ ਦੇ ਬਿਆਨਾਂ ਉਤੇ ਕੇਸ ਦਰਜ ਕੀਤਾ ਗਿਆ ਹੈ।  ਥਾਣਾ ਨੰ. 7 ਦੀ ਪੁਲਸ ਨੇ ਰਿੰਕੂ ਸੇਠੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਥਾਣਾ ਇੰਚਾਰਜ ਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਲਦ ਰਿੰਕੂ ਸੇਠੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਰਿੰਕੂ ਸੇਠੀ ਆਪਣੇ ਘਰੋਂ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ। ਰਿੰਕੂ ਸੇਠੀ ਇਕ ਪੁਲਸ ਅਧਿਕਾਰੀ ਬਾਰੇ ਵੀ ਗਲਤ ਸ਼ਬਦਾਵਲੀ ਵਰਤ ਚੁੱਕਿਆ ਹੈ, ਜਿਸ ਦੀ ਵੀਡੀਓ ਵਾਇਰਲ ਵੀ ਹੋਈ ਸੀ। 


author

shivani attri

Content Editor

Related News