ਕਾਂਗਰਸੀ ਆਗੂ ਸੁਖਰਾਜ ਨੱਤ ਨਹੀਂ ਰਹੇ

05/14/2020 10:30:59 AM

ਬਠਿੰਡਾ (ਬਲਵਿੰਦਰ): ਹਲਕਾ ਮੌੜ ਦੇ ਉੱਘੇ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਸਦਕਾ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ਦੀ ਉਮਰ ਕਰੀਬ 52 ਸਾਲ ਸੀ।ਜਾਣਕਾਰੀ ਮੁਤਾਬਕ ਸੁਖਰਾਜ ਸਿੰਘ ਨੱਤ ਹਲਕਾ ਮੌੜ ਦੇ ਲੋਕਾਂ ਦੀ ਸੇਵਾ 'ਚ ਲੰਬੇ ਸਮੇਂ ਤੋਂ ਹਾਜ਼ਰ ਸਨ। ਜਿਨ੍ਹਾਂ ਕਈ ਵਾਰ ਇਥੋਂ ਵਿਧਾਨ ਸਭਾ ਚੋਣ ਵੀ ਲੜੀ। ਅੱਜਕੱਲ੍ਹ ਵੀ ਉਹ ਲੋਕਾਂ ਦੀ ਸੇਵਾ 'ਚ ਦਿਨ-ਰਾਤ ਲੱਗੇ ਹੋਏ ਸਨ, ਜਿਸਦੇ ਚੱਲਦਿਆਂ ਉਨ੍ਹਾਂ ਦਾ ਹਲਕੇ 'ਚ ਚੰਗਾ ਰਸੂਖ ਸੀ। ਅੱਜ ਸਵੇਰੇ ਕਰੀਬ 2 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ।


Shyna

Content Editor

Related News