ਕਾਂਗਰਸ ਨੇ ‘ਰੰਘਰੇਟਾ ਗੁਰੂ ਕਾ ਬੇਟਾ’ ਦੇ ਵਾਰਿਸਾਂ ਨੂੰ ਅਣਗੋਲਿਆ ਕੀਤਾ : ਜਲਾਲਉਸਮਾਂ
Sunday, Dec 05, 2021 - 10:45 PM (IST)
ਬਾਬਾ ਬਕਾਲਾ ਸਾਹਿਬ,(ਰਾਕੇਸ਼/ਹਰਜੀਪ੍ਰੀਤ/ਸਲਵਾਨ)- ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ਼ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦੀ ਅਗਵਾਈ ਹੇਠ ਇਕ ਵਿਸ਼ਾਲ ਰੈਲੀ ਦਾਣਾ ਮੰਡੀ ਰਈਆ ਵਿਖੇ ਕਰਵਾਈ ਗਈ, ਇਸ ਰੈਲੀ ’ਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਰੀਬ 6 ਹਜ਼ਾਰ ਤੋਂ ਵਧੇਰੇ ਵਰਕਰਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਇਸ ਰੈਲੀ ਨੂੰ ਜਥੇ. ਜਲਾਲਉਸਮਾਂ ਸਮੇਤ ਹਲਕੇ ਦੇ ਕਈ ਆਗੂਆਂ ਨੇ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਇਸ ਰੈਲੀ ਦੀ ਕਾਮਯਾਬੀ ਲਈ ਜਿਥੇ ਜਥੇ. ਬਲਜੀਤ ਸਿੰਘ ਜਲਾਲਉਸਮਾਂ ਨੂੰ ਵਧਾਈ ਦਾ ਪਾਤਰ ਦੱਸਿਆ, ਉਥੇ ਨਾਲ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦਾ ਵੀ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਸੋਚ ਅਤੇ ਨੀਤੀਆ ਸਦਕਾਂ ਇਹ ਵੱਡਾ ਇਕੱਠ ਕਰਕੇ ਲੋਕਾਂ ਨੇ ਉਨ੍ਹਾਂ ਦੀ ਰਹਿਨੁਮਾਈ ਨੂੰ ਕਬੂਲਿਆ ਹੈ। ਜਥੇ. ਜਲਾਲਉਸਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਇਕ ਧਡ਼ੇ ਵੱਲੋਂ ਵੀ ਰੈਲੀ ਕਰਨ ਸਮੇਂ ਵਿਰੋਧੀ ਪਾਰਟੀ ਦੇ ਵਰਕਰਾਂ ਅਤੇ ਹੋਰ ਦਿਹਾਡ਼ੀਦਾਰਾਂ ਦਾ ਆਸਰਾ ਲਿਆ ਸੀ ਪਰ ਫਿਰ ਵੀ ਉਹ ਆਪਣੇ ਮਿਸ਼ਨ ’ਚ ਕਾਮਯਾਬ ਨਹੀ ਹੋ ਸਕਿਆ। ਜਲਾਲਉਸਮਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਲਈ ਹਮੇਸ਼ਾ ਲਡ਼ਦੇ ਰਹੇ ਹਨ ਅਤੇ ਲਡ਼ਦੇ ਰਹਿਣਗੇ ਅਤੇ ਖਾਸਕਰ ਹਲਕੇ ਦੇ ਵੋਟਰਾਂ ਤੇ ਦਲਿਤ ਭਾਈਚਾਰੇ ਦਾ ਸਹਿਯੋਗ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਗਰੀਬ ਵਰਗ ਦੇ ਲੋਕਾਂ ਦਾ ਸਤਿਕਾਰ ਕਰਦਾ ਆਇਆ ਹੈ ਪਰ ਕਾਂਗਰਸ ਸਰਕਾਰ ਨੇ ‘ਰੰਘਰੇਟਾ ਗੁਰੂ ਕਾ ਬੇਟਾ’ ਦੇ ਵਾਰਿਸਾਂ ਨੂੰ ਅਣਗੋਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਭਾਈਚਾਰੇ ਦੀਆਂ ਮੌਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਸਕੀਮਾਂ ਨੂੰ ਮੁਡ਼ ਚਾਲੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ, ਡਿਪੂ ਹੋਲਡਰਾਂ, ਆਂਗਣਵਾਡ਼ੀ ਵਰਕਰਾਂ ਤੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਅੰਤ ਵਿਚ ਵੱਖ-ਵੱਖ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਨੂੰ ਬੇਨਤੀ ਕੀਤੀ ਕਿ ਉਹ ਹਮੇਸ਼ਾਂ ਹੀ ਉਨ੍ਹਾਂ ਦੀ ਛਤਰ-ਛਾਇਆ ਹੇਠ ਜਥੇ. ਜਲਾਲਉਸਮਾਂ ਦਾ ਸਾਥ ਦਿੰਦੇ ਰਹਿਣਗੇ ਅਤੇ ਉਨ੍ਹਾਂ ਦੀ ਕਮਾਂਡ ਹੇਠ ਹੀ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਦੀ ਝੋਲੀ ’ਚ ਪਾਉਣਗੇ। ਅੱਜ ਦੀ ਰੈਲੀ ’ਚ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਨਿਰਮਲ ਸਿੰਘ ਬਿੱਲੂ, ਤਰਸੇਮ ਸਿੰਘ ਵਡਾਲਾ, ਰਾਜਿੰਦਰ ਸਿੰਘ ਬਿੱਲਾ, ਰਣਜੀਤ ਸਿੰਘ ਸੇਰੋ (ਚਾਰੇ ਸਰਕਲ ਪ੍ਰਧਾਨ), ਸੁਖਵਿੰਦਰ ਸਿੰਘ ਸਾਬਕਾ ਚੇਅਰਮੈਨ, ਪੂਰਨ ਸਿੰਘ ਖਿਲਚੀਆਂ, ਸੁਖਵਿੰਦਰ ਸਿੰਘ ਮਤੇਵਾਲ, ਕੁਲਵੰਤ ਸਿੰਘ ਰੰਧਾਵਾ, ਸੁਖਵੰਤ ਸਿੰਘ ਮੱਲ੍ਹਾ, ਤਜਿੰਦਰ ਸਿੰਘ ਅਠੌਲਾ ਆਦਿ ਮੌਜੂਦ ਸਨ।