NRIs ਨੂੰ ਨਹੀਂ 'ਪਚ' ਰਹੀ ਰਾਹੁਲ ਦੀ ਜਿੱਤ, ਸੋਸ਼ਲ ਮੀਡੀਆ 'ਤੇ ਉੱਠੀ ਇਹ ਮੰਗ

Wednesday, Dec 12, 2018 - 12:33 PM (IST)

NRIs ਨੂੰ ਨਹੀਂ 'ਪਚ' ਰਹੀ ਰਾਹੁਲ ਦੀ ਜਿੱਤ, ਸੋਸ਼ਲ ਮੀਡੀਆ 'ਤੇ ਉੱਠੀ ਇਹ ਮੰਗ

ਜਲੰਧਰ (ਪੁਨੀਤ)— ਕਾਂਗਰਸ ਭਾਵੇਂ ਕਈ ਸੂਬਿਆਂ 'ਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ ਪਰ ਟੱਕਰ ਕਾਂਟੇ ਦੀ ਰਹੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਕਤਰਫਾ ਬਹੁਮਤ ਕੂੰ ਨਹੀਂ ਮਿਲ ਸਕਿਆ। ਇਸ ਪੂਰੇ ਘਟਨਾ ਚੱਕਰ ਨੂੰ ਲੈ ਕੇ ਐੱਨ. ਆਰ. ਆਈਜ਼ ਜੋ ਪ੍ਰਤੀਕਿਰਿਆ ਦੇ ਰਹੇ ਹਨ, ਉਹ ਰਾਹੁਲ ਗਾਂਧੀ ਖਿਲਾਫ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਐੈੱਨ. ਆਰ. ਆਈਜ਼ ਕਾਂਗਰਸ 'ਚ ਪਰਿਵਾਰਵਾਦ ਨੂੰ ਖਤਮ ਕਰਨ ਦੀ ਮੰਗ ਉਠਾ ਰਹੇ ਹਨ। ਕਈ ਲੋਕਾਂ ਵੱਲੋਂ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਿਸ 'ਚ ਲਿਖਿਆ ਹੈ ਕਿ ਜੇਕਰ ਕਾਂਗਰਸ 'ਚ ਪਰਿਵਾਰਵਾਦ ਖਤਮ ਹੋ ਜਾਂਦਾ ਹੈ ਤਾਂ ਕਾਂਗਰਸ ਕਲੀਨ ਸਵੀਪ ਕਰ ਸਕਦੀ ਸੀ।

2019 ਦੀਆਂ ਚੋਣਾਂ ਨੂੰ ਲੈ ਕੇ ਕਈ ਐੈੱਨ. ਆਰ. ਆਈਜ਼ ਦਾ ਅਜਿਹਾ ਮੰਨਣਾ ਹੈ ਕਿ ਕਾਂਗਰਸ ਅਗਵਾਈ 'ਚ ਬਦਲਾਅ ਕਰਨ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਨੂੰ ਸੱਤਾ 'ਚ ਚਾਹੁੰਦੇ ਹਨ ਅਤੇ ਇਸ ਦੇ ਲਈ ਹਰ ਸੰਭਵ ਮਦਦ ਕਰਨ ਲਈ ਵੀ ਤਿਆਰ ਹਨ ਪਰ ਇਸ ਲਈ ਲੋਕਾਂ ਦੀ ਮੰਗ ਨੂੰ ਵੀ ਮੱਦੇਨਜ਼ਰ ਰੱਖੇ ਜਾਣ ਦੀ ਲੋੜ ਹੈ। ਕਈਆਂ ਨੇ ਅਜਿਹੀ ਪੋਸਟ ਪਾਈ ਹੈ, ਜਿਸ 'ਚ ਲਿਖਿਆ ਹੈ ਕਿ ਕਾਂਗਰਸ ਨੂੰ ਜਿੱਤ 'ਤੇ ਵਧਾਈ ਦੇਈਏ ਜਾਂ ਵੱਡੀ ਜਿੱਤ ਨਾ ਹੋਣ 'ਤੇ ਅਫਸੋਸ ਕਰੀਏ?

ਇਕ ਵਿਅਕਤੀ ਨੇ ਪੋਸਟ 'ਚ ਲਿਖਿਆ ਹੈ ਕਿ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਥਾਲੀ 'ਚ ਪਰੋਸਿਆ ਮਿਲਿਆ ਹੈ, ਜਦੋਂਕਿ ਕਈ ਅਜਿਹੇ ਕਾਬਲ ਆਗੂ ਹਨ, ਜਿਨ੍ਹਾਂ ਦੀ ਅਗਵਾਈ 'ਚ ਪਾਰਟੀ ਹੋਰ ਉੱਚੀ ਉੱਠ ਸਕਦੀ ਹੈ। ਇਕ ਫੇਸਬੁੱਕ ਯੂਜ਼ਰ ਲਿਖਦੇ ਹਨ ਕਿ ਨਰਿੰਦਰ ਮੋਦੀ ਜ਼ਮੀਨੀ ਪੱਧਰ ਦੇ ਆਗੂ ਹਨ ਅਤੇ ਆਮ ਲੋਕਾਂ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲਈ ਮੋਦੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਲੱਖਾਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਦੀ ਦੂਰਦਰਸ਼ੀ ਸੋਚ ਨੇ ਵੱਡੀ ਗਿਣਤੀ 'ਚ ਐੈੱਨ. ਆਰ. ਆਈਜ਼ ਨੂੰ ਆਪਣੇ ਨਾਲ ਜੋੜਿਆ ਹੈ, ਜਿਸ ਕਾਰਨ ਲੋਕ ਜ਼ਮੀਨੀ ਪੱਧਰ ਦੇ ਆਗੂ ਦੀ ਮੰਗ ਰੱਖ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ 2019 'ਚ ਜੇਕਰ ਭਾਜਪਾ ਅੱਗੇ ਨਿਕਲ ਜਾਂਦੀ ਹੈ ਤਾਂ ਇਸ ਨਾਲ ਕਾਂਗਰਸ ਕਈ ਵਰ੍ਹੇ ਪਿੱਛੇ ਚਲੀ ਜਾਵੇਗੀ। ਇਸ ਲਈ ਲੋੜ ਹੈ ਕਿ ਕਾਂਗਰਸ ਹਾਈਕਮਾਨ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਮੀਨੀ ਪੱਧਰ ਦੇ ਆਗੂ ਨੂੰ ਅੱਗੇ ਲੈ ਕੇ ਆਏ। ਲੋਕਾਂ ਦਾ ਕਹਿਣਾ ਹੈ ਕਿ ਬਦਲਾਅ ਚੰਗੇ ਦਾ ਸੰਕੇਤ ਹੁੰਦਾ ਹੈ ਅਤੇ ਬਦਲਾਅ ਸਮੇਂ ਦਾ ਨਿਯਮ ਹੈ ਪਰ ਕਾਂਗਰਸ 'ਚ ਬਦਲਾਅ ਨਹੀਂ ਆਇਆ ਹੈ। ਸ਼ੁਰੂ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਆਗੂਆਂ ਦੇ ਹੱਥਾਂ 'ਚ ਹੀ ਕਮਾਨ ਰਹੀ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਕਾਂਗਰਸ 'ਚ ਬਦਲਾਅ ਆਵੇਗਾ।


author

shivani attri

Content Editor

Related News