ਢਿੱਲੋਂ ਦਾ ਅਕਾਲੀ ਦਲ ਨੂੰ ਚੈਲੇਂਜ! (ਵੀਡੀਓ)

02/08/2016 6:47:35 PM

ਚੰਡੀਗੜ੍ਹ : ਕਾਂਗਰਸ ''ਚ ਸ਼ਾਮਲ ਹੁੰਦਿਆਂ ਹੀ ਦੀਪਇੰਦਰ ਸਿੰਘ ਢਿੱਲੋਂ ਨੇ ਅਕਾਲੀ ਦਲ ਅਤੇ ਉਸ ਦੇ ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ ਨੂੰ ਚੈਲੇਂਜ ਕੀਤਾ ਹੈ। ਢਿੱਲੋਂ ਦਾ ਦੋਸ਼ ਹੈ ਕਿ ਅਕਾਲੀ ਆਗੂ ਸ਼ਰਮਾ ਵਲੋਂ ਉਨ੍ਹਾਂ ਦੇ ਸਮਰਥਕਾਂ ''ਤੇ ਕਈ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਕੈਪਟਨ ਦੀ ਸ਼ਰਨ ''ਚ ਆਉਂਦਿਆਂ ਹੀ ਢਿੱਲੋਂ ਨੇ ਸ਼ਰਮਾ ਨੂੰ ਪਰਚੇ ਦਰਜ ਕਰਨ ਨੂੰ ਲੈ ਕੇ ਲਲਕਾਰਿਆ ਹੈ।
ਅਕਾਲੀ ਦਲ ਛੱਡ ਕੇ ਕਾਂਗਰਸ ''ਚ ਗਏ ਦੀਪਇੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਸੱਤਾਧਾਰੀ ਪਾਰਟੀ ਵਿਚ ਰਹਿ ਕੇ ਕੋਈ ਵੀ ਗਲਤ ਕੰਮ ਨਹੀਂ ਕੀਤਾ। ਇੰਨਾ ਹੀ ਨਹੀਂ ਢਿੱਲੋਂ ਨੇ ਇਹ ਵੀ ਕਿਹਾ ਕਿ ਅਕਾਲੀਆਂ  ਨੇ ਕਈ ਝੂਠੇ ਪਰਚੇ ਵੀ ਦਰਜ ਕੀਤੇ ਹਨ।


Gurminder Singh

Content Editor

Related News