ਦੋਰਾਹਾ ਨਗਰ ਕੌਂਸਲ ਦੀ ਉਪ ਚੋਣ ਲਈ ਕਾਂਗਰਸ ਨੇ ਐਲਾਨਿਆ ਉਮੀਦਵਾਰ

Thursday, Jun 06, 2019 - 06:06 PM (IST)

ਦੋਰਾਹਾ ਨਗਰ ਕੌਂਸਲ ਦੀ ਉਪ ਚੋਣ ਲਈ ਕਾਂਗਰਸ ਨੇ ਐਲਾਨਿਆ ਉਮੀਦਵਾਰ

ਦੋਰਾਹਾ (ਸੁਖਵੀਰ)— ਦੋਰਾਹਾ ਸ਼ਹਿਰ ਦੇ ਵਾਰਡ ਨੰਬਰ 4 ਦੀ ਖਾਲੀ ਹੋਈ ਸੀਟ ਦੀ 21 ਜੂਨ ਨੂੰ ਹੋਣ ਜਾ ਰਹੀ ਚੋਣ ਸਬੰਧੀ ਜਿੱਥੇ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀ ਕੀਤਾ, ਉਥੇ ਸਭ ਤੋਂ ਪਹਿਲਾਂ ਪਹਿਲਕਦਮੀ ਕਰਦਿਆਂ ਸ਼ਹਿਰ ਦੇ ਸਮੂਹ ਸੀਨੀਅਰ ਕਾਂਗਰਸੀ ਆਗੂਆ ਅਤੇ ਸਮੂਹ ਕਾਂਗਰਸੀ ਕੌਂਸਲਰਾਂ ਨੇ ਸਰਬਸੰਮਤੀ ਨਾਲ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੀਨੀਅਰ ਕਾਂਗਰਸੀ ਆਗੂ ਚੇਅਰਮੈਂਨ ਬੰਤ ਸਿੰਘ ਦੋਬੁਰਜੀ ਦੀ ਨੂੰਹ ਅਤੇ ਯੂਥ ਕਾਂਗਰਸੀ ਆਗੂ ਇੰਜ. ਦਲਜੀਤ ਸਿੰਘ ਝੱਜ ਦੀ ਸੁਪਤਨੀ ਪ੍ਰਦੀਪ ਕੌਰ ਨੂੰ ਕਾਂਗਰਸ ਪਾਰਟੀ ਦੀ ਉਮੀਦਵਾਰ ਐਲਾਨ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਚ' ਖੁਸ਼ੀ ਦੀ ਲਹਿਰ ਹੈ।

ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ ਵਾਰਡ ਨੰਬਰ 4 ਦੀ ਸੀਟ ਤੋਂ ਪ੍ਰਧਾਨ ਬੰਤ ਸਿੰਘ ਦੋਬਰੁਜੀ ਦੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਕੌਂਸਲਰ ਸਨ, ਜਿਨ੍ਹਾਂ ਦੇ ਦਿਹਾਂਤ (12 ਮਈ 2018) ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਕਰਕੇ ਸਮੁੱਚੇ ਹੀ ਸ਼ਹਿਰ ਦੇ ਸੂਝਵਾਨ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਇਸ ਸੀਟ ਦੀ ਉਪ-ਚੋਣ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਨੂੰਹ ਪ੍ਰਦੀਪ ਕੌਰ ਨੂੰ ਲੜਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਜੋ ਮੁੜ ਤੋਂ ਇਹ ਸੀਟ ਉਨ੍ਹਾਂ ਦੀ ਝੋਲੀ 'ਚ ਪੈ ਸਕੇ ਤੇ ਦੋਬੁਰਜੀ ਪਰਿਵਾਰ ਮੁੜ ਵਾਰਡ ਨੰਬਰ 4 ਦੇ ਲੋਕਾਂ ਦੀ ਸੇਵਾ ਕਰਨ 'ਚ ਆਪਣਾ ਅਹਿਮ ਯੋਗਦਾਨ ਪਾਵੇ। ਜਿਸ ਦਾ ਅੱਜ ਰਸ਼ਮੀ ਐਲਾਨ ਕਰ ਦਿੱਤਾ ਗਿਆ।


author

Baljit Singh

Content Editor

Related News