ਅੰਮ੍ਰਿਤਸਰ ਕਾਂਗਰਸੀ ਕੌਂਸਲਰ ਦੇ ਪੁੱਤ ਦੀ ਗੁੰਡਾਗਰਦੀ, ਪਹਿਲਾਂ ਦਿੱਤੀ ਧਮਕੀ, ਫਿਰ ਸੁੱਟਿਆ ਤੇਜ਼ਾਬ
Tuesday, Feb 16, 2021 - 06:36 PM (IST)
ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ ’ਚ ਕਾਂਗਰਸੀ ਕੌਂਸਲਰ ਦੇ ਪੁੱਤ ’ਤੇ ਸ਼ਰੇਆਮ ਗੁੰਡਾਗਰਦੀ ਕਰਨ ਦੇ ਦੋਸ਼ ਲੱਗੇ ਹਨ। ਦੋਸ਼ ਲਗਾਉਂਦੇ ਹੋਏ ਦੁਕਾਨਦਾਰ ਕੁਲਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 46 ਦੀ ਕੌਂਸਲਰ ਦਲਬੀਰ ਕੌਰ ਦੇ ਪੁੱਤਰ ਚਰਨਜੀਤ ਸਿੰਘ ਬੱਬਾ ਨੇ ਉਨ੍ਹਾਂ ਦੀ ਦੁਕਾਨ ’ਤੇ ਨਾ ਸਿਰਫ ਗੁੰਡਾਗਰਦੀ ਕੀਤੀ ਸਗੋਂ ਤੇਜ਼ਾਬ ਵੀ ਸੁੱਟਿਆ ਹੈ। ਕੁਲਜੀਤ ਸਿੰਘ ਮੁਤਾਬਕ ਚਰਨਜੀਤ ਸਿੰਘ ਪਹਿਲਾਂ ਵੀ ਆਪਣੇ ਸਾਥੀਆਂ ਨਾਲ ਦੁਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਨੂੰ ਡਰਾ ਧਮਕਾ ਕੇ ਗਿਆ ਸੀ, ਜਿਸ ਦੀ ਸੀ. ਸੀ.ਟੀ. ਵੀ. ਫੁਟੇਜ ਉਨ੍ਹਾਂ ਕੋਲ ਮੌਜੂਦ ਹੈ ਤੇ ਹੁਣ ਮੁੜ ਤੰਗ ਪਰੇਸ਼ਾਨ ਕਰਨ ਲਈ ਚਰਨਜੀਤ ਸਿੰਘ ਵਲੋਂ ਉਨ੍ਹਾਂ ਦੀ ਦੁਕਾਨ ’ਤੇ ਤੇਜ਼ਾਬ ਅਤੇ ਪਾਣੀ ਸੁੱਟਿਆ ਗਿਆ, ਜਿਸ ਨਾਲ ਦੁਕਾਨ ’ਚ ਪਿਆ ਕਾਫੀ ਸਾਮਾਨ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਰਾਤ ਢਾਈ ਵਜੇ ਜ਼ਬਰਦਸਤ ਗੈਂਗਵਾਰ, ਹਮਲਾ ਕਰਨ ਗਏ ਨਾਮੀ ਗੈਂਗਸਟਰ ਦੀ ਮੌਤ
ਦੁਕਾਨਦਾਰ ਮੁਤਾਬਕ ਗਨੀਮਤ ਇਹ ਰਹੀ ਕਿ ਤੇਜ਼ਾਬ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਮੌਕੇ ਕੁਲਜੀਤ ਸਿੰਘ ਨੇ ਸਪਸ਼ੱਟ ਕਿਹਾ ਕਿ ਸਿਆਸੀ ਦਬਾਅ ਹੇਠ ਕੌਂਸਲਰ ਦੇ ਪੁੱਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ‘ਟੂਲਕਿੱਟ’ ਮਾਮਲੇ 'ਚ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਭਗਵੰਤ ਮਾਨ ਦਾ ਤੰਜ, ਆਖ ਦਿੱਤੀ ਵੱਡੀ ਗੱਲ
ਉਥੇ ਹੀ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਜਾਂਚ ਤੋਂ ਬਾਅਦ ਕੀ ਕਾਰਵਾਈ ਅਮਲ ਵਿਚ ਲਿਆਂਉਂਦਾ ਹੈ।
ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖਾਂ ਦੇ ਪਹਾੜ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?