ਜੀ. ਐਸ. ਟੀ. ਬਿੱਲ ''ਤੇ ਬੋਲੇ ਕੈਪਟਨ (ਵੀਡੀਓ)
Sunday, Jul 17, 2016 - 04:10 PM (IST)

ਫਤਿਹਗੜ੍ਹ ਸਾਹਿਬ : ਪਾਰਲੀਮੈਂਟ ''ਚ ਜੀ. ਐਸ. ਟੀ. ਬਿੱਲ ਲਿਆਉਣਾ ਕਾਂਗਰਸ ਦੀ ਦੇਣ ਹੈ ਅਤੇ ਜੇਂਕਰ ਕੇਂਦਰ ਸਰਕਾਰ 18 ਫੀਸਦੀ ਤੋਂ ਵੱਧ ਨਹੀਂ ਜਾਂਦੀ ਤਾਂ ਕਾਂਗਰਸ ਇਸ ਵਿਚ ਸਹਿਯੋਗ ਕਰੇਗੀ, ਇਹ ਕਹਿਣਾ ਹੈ ਕਿ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ। ਕੈਪਟਨ ਫਤਿਹਗੜ੍ਹ ਸਾਹਿਬ ਵਿਖੇ ਕਾਫੀ ਵਿੱਦ ਕੈਪਟਨ ਪ੍ਰੋਗਰਾਮ ਵਿਚ ਪੁੱਜੇ ਹੋਏ ਸਨ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਾਂਗਰਸ ਦੀ ਸਰਕਾਰ ਬਨਣ ''ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਅਧਿਆਪਕਾਂ ਨੇ ਖੁੱਲ੍ਹ ਕੇ ਕੈਪਟਨ ਅੱਗੇ ਆਪਣੇ ਵਿਚਾਰ ਪੇਸ਼ ਕੀਤੇ।