ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ : ਅਜਨਾਲਾ ਤੋਂ ਕਾਂਗਰਸ ਉਮੀਦਵਾਰ ਅੱਗੇ

09/22/2018 12:56:02 PM

ਅਜਨਾਲਾ (ਰਮਨਦੀਪ) - ਅਜਨਾਲਾ ਜ਼ਿਲੇ 'ਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 19 ਸਤੰਬਰ ਨੂੰ ਹੋਈਆਂ ਸਨ, ਜਿਨ੍ਹਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ। ਜ਼ਿਲੇ ਭਰ ਦੇ ਵੱਖ-ਵੱਖ ਜ਼ੋਨ ਬਣਾਏ ਗਏ ਹਨ। ਬਲਾਕ ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਲਜੀਤ ਕੌਰ ਨੂੰ 1477 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 1054 ਵੋਟਾਂ ਹਾਸਲ ਹੋਈਆਂ ਹਨ । ਕਾਂਗਰਸੀ ਉਮੀਦਵਾਰ ਬਲਜੀਤ ਕੌਰ 423 ਵੋਟਾਂ ਨਾਲ ਜ਼ਿਲਾ ਪ੍ਰੀਸ਼ਦ ਅਤੇ ਬਲਾਤ ਸੰਮਤੀ ਦੀਆਂ ਚੋਣਾਂ 'ਚ ਜਿੱਤ ਹਾਸਲ ਕਰ ਚੁੱਕੇ ਹਨ।

. ਬਲਾਕ ਅਜਨਾਲਾ ਦੇ ਜ਼ੋਨ ਦੂਜੋਵਾਲ ਤੋਂ ਕਾਂਗਰਸੀ ਉਮੀਦਵਾਰ ਬਲਜੀਤ ਕੌਰ 1477 ਵੋਟਾਂ ਨਾਲ ਜੇਤੂ
. ਬਲਾਕ ਅਜਨਾਲਾ ਦੇ ਜ਼ੋਨ ਗੱਗੋਮਾਹਲ ਤੋਂ ਕਾਂਗਰਸੀ ਉਮੀਦਵਾਰ ਮੰਗਲ ਸਿੰਘ 1303 ਵੋਟਾਂ ਨਾਲ ਜੇਤੂ
. ਅਜਨਾਲਾ ਦੇ ਜ਼ੋਨ ਗੁਜਰਪੁਰਾ ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਸਿੰਘ ਜੇਤੂ
. ਪੰਚਾਇਤ ਸੰਮਤੀ ਅਜਨਾਲਾ ਦੇ ਜ਼ੋਨ ਬੱਲੜਵਾਲ ਤੋਂ ਅਕਾਲੀ ਦਲ ਦੇ ਬਲਕਾਰ ਸਿੰਘ 75 ਵੋਟਾਂ ਨਾਲ ਜੇਤੂ

. ਜ਼ੋਨ ਥੋਬਾ ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਸਿੰਘ ਅਤੇ ਰਜਿੰਦਰਪਾਲ ਕੌਰ 440 ਵੋਟਾਂ ਨਾਲ ਜੇਤੂ, 
. ਜ਼ੋਨ ਧਾਲੀਵਾਲ ਕਲੇਰ ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ 533 ਵੋਟਾਂ ਨਾਲ ਜੇਤੂ
. ਜ਼ੋਨ ਚਮਿਆਰੀ ਤੋਂ ਕਾਂਗਰਸੀ ਉਮੀਦਵਾਰ ਜਸਮਿੰਦਰ ਕੌਰ 342 ਵੋਟਾਂ ਨਾਲ ਜੇਤੂ


Related News