ਜਲੰਧਰ ਜ਼ਿਮਨੀ ਚੋਣ: ਕਾਂਗਰਸ ਨੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਕੀਤੇ ਨਿਯੁਕਤ, ਪੜ੍ਹੋ ਸੂਚੀ
Wednesday, Mar 08, 2023 - 10:48 PM (IST)
ਜਲੰਧਰ (ਜਸਪ੍ਰੀਤ) : ਜਲੰਧਰ ਜ਼ਿਮਨੀ ਚੋਣ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ। ਇਸ ਸਬੰਧੀ ਹਰੇਕ ਸਿਆਸੀ ਪਾਰਟੀ ਆਪਣੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ 9 ਵਿਧਾਨ ਸਭਾ ਹਲਕਿਆਂ ਵਿਚ ਇੰਚਾਰਜ ਨਿਯੁਕਤ ਕੀਤੇ ਹਨ, ਜਿਨ੍ਹਾਂ ਨੂੰ ਇਹ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਚੁਣੇ ਗਏ ਇੰਚਾਰਜਾਂ ਦੇ ਨਾਵਾਂ ਦੀ ਸੂਚੀ ਇਸ ਪ੍ਰਕਾਰ ਹੈ। ਫਿਲੌਰ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਨੂੰ ਇੰਚਾਰਜ, ਬਲਵਿੰਦਰ ਸਿੰਘ ਧਾਲੀਵਾਲ ਤੇ ਸੁਖਪਾਲ ਸਿੰਘ ਭੁੱਲਰ ਨੂੰ ਸਹਿ-ਇੰਚਾਰਜ, ਬਰਿੰਦਰਾ ਸਿੰਘ ਪਾਹੜਾ ਨੂੰ ਨਕੋਦਰ ਦਾ ਇੰਚਾਰਜ, ਸੰਤੋਖ ਸਿੰਘ ਭਲਾਈਪੁਰ ਤੇ ਮਲਕੀਤ ਸਿੰਘ ਦਾਖਾ ਨੂੰ ਸਹਿ-ਇੰਚਾਰਜ, ਸ਼ਾਹਕੋਟ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਇੰਚਾਰਜ, ਕੁਲਬੀਰ ਸਿੰਘ ਜ਼ੀਰਾ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਸਹਿ-ਇੰਚਾਰਜ, ਕਰਤਾਰਪੁਰ ਤੋਂ ਸੁਖਬਿੰਦਰ ਸਿੰਘ ਸਰਕਾਰੀਆ ਇੰਚਾਰਜ, ਹਰਪ੍ਰਤਾਪ ਸਿੰਘ ਅਜਨਾਲਾ ਅਤੇ ਹਰਮਿੰਦਰ ਸਿੰਘ ਗਿੱਲ ਸਹਿ-ਇੰਚਾਰਜ, ਜਲੰਧਰ ਵੈਸਟ ਤੋਂ ਵਿਜੇਇੰਦਰ ਸਿੰਗਲਾ ਇੰਚਾਰਜ, ਕੁਲਦੀਪ ਸਿੰਘ ਵੈਦ ਅਤੇ ਦਬਿੰਦਰ ਘੁਬਾਇਆ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Big News : ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗੀ ਭਾਜਪਾ, ਜਾਣੋ ਕਦੋਂ ਤੇ ਕਿਉਂ?
ਜਲੰਧਰ ਸੈਂਟਰਲ ਤੋਂ ਰਾਣਾ ਕੰਵਰਪਾਲ ਸਿੰਘ ਇੰਚਾਰਜ, ਰਮਿੰਦਰ ਆਵਲਾ ਤੇ ਸੰਜੇ ਤਲਵਾੜ ਸਹਿ-ਇੰਚਾਰਜ, ਹਰਦਿਆਲ ਸਿੰਘ ਕੰਬੋਜ ਜਲੰਧਰ ਨਾਰਥ ਦੇ ਇੰਚਾਰਜ, ਅਮਿਤ ਵਿਜ ਤੇ ਸੁਨੀਲ ਦੱਤੀ ਸਹਿ-ਇੰਚਾਰਜ, ਜਲੰਧਰ ਛਾਉਣੀ ਦੇ ਰਾਜ ਕੁਮਾਰ ਚੱਬੇਵਾਲ ਇੰਚਾਰਜ, ਅਰੁਣ ਡੋਗਰਾ, ਬਲਦੇਵ ਸਿੰਘ ਜੈਤੋ ਸਹਿ-ਇੰਚਾਰਜ ਨਿਯੁਕਤ ਕੀਤੇ ਗਏ, ਗੁਰਕੀਰਤ ਸਿੰਘ ਇੰਚਾਰਜ ਆਦਮਪੁਰ, ਲਖਬੀਰ ਸਿੰਘ ਲੱਖਾ ਅਤੇ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਸਹਿ ਇੰਚਾਰਜ ਲਾਇਆ ਗਿਆ ਹੈ।
ਜ਼ਿਕਰਯੋਗ ਹੈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਸੀ।