ਰਾਹੁਲ ''ਤੇ ਪਥਰਾਅ ਨਾਲ ਗੁੱਸੇ ''ਚ ਆਏ ਕਾਂਗਰਸੀਆਂ ਕੀਤਾ ਪ੍ਰਦਰਸ਼ਨ

Sunday, Aug 06, 2017 - 06:23 AM (IST)

ਰਾਹੁਲ ''ਤੇ ਪਥਰਾਅ ਨਾਲ ਗੁੱਸੇ ''ਚ ਆਏ ਕਾਂਗਰਸੀਆਂ ਕੀਤਾ ਪ੍ਰਦਰਸ਼ਨ

ਲੁਧਿਆਣਾ, (ਰਿੰਕੂ)- ਗੁਜਰਾਤ ਦੇ ਬਨਾਸਕਾਂਠਾ 'ਚ ਗਏ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ 'ਤੇ ਹੋਏ ਪੱਥਰਾਅ ਨਾਲ ਗੁੱਸੇ 'ਚ ਆਏ ਲੁਧਿਆਣਾ ਯੂਥ ਕਾਂਗਰਸ ਦੇ ਵਰਕਰਾਂ ਨੇ ਵਿਧਾਨ ਸਭਾ ਸੈਂਟਰਲ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਵਿਚ ਸੜਕਾਂ 'ਤੇ ਉਤਰ ਕੇ ਵਿਰੋਧ ਜਤਾਉਂਦੇ ਹੋਏ ਇਸ ਘਟਨਾ ਨੂੰ ਭਾਜਪਾ ਅਤੇ ਆਰ. ਐੱਸ. ਐੱਸ. ਦੀ ਬੌਖਲਾਹਟ ਦਾ ਨਤੀਜਾ ਦੱਸਿਆ ਹੈ। ਸਥਾਨਕ ਟਰਾਂਸਪੋਰਟ ਨਗਰ ਚੌਕ 'ਚ ਯੂਥ ਕਾਂਗਰਸੀਆਂ ਨੂੰ ਸੰਬੋਧਤ ਕਰਦਿਆਂ ਜ਼ਿਲਾ ਪ੍ਰਧਾਨ ਰਾਜੀਵ ਰਾਜਾ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਵਲੋਂ ਰਾਹੁਲ ਗਾਂਧੀ ਦੇ ਕਾਫਲੇ 'ਤੇ ਪੱਥਰਬਾਜ਼ੀ ਦੀ ਘਟਨਾ ਨਾਲ ਭਾਜਪਾ ਅਤੇ ਆਰ. ਐੱਸ. ਐੱਸ. ਦਾ ਚਰਿੱਤਰ ਅਤੇ ਚਿਹਰਾ ਬੇਨਕਾਬ ਹੋ ਗਿਆ। ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ ਵਿਰੋਧੀ ਨੀਤੀਆਂ ਕਾਰਨ ਕੇਂਦਰ 'ਚ ਸੱਤਾਸੀਨ ਭਾਜਪਾ ਸਰਕਾਰ ਦੇਸ਼ ਦੀ ਜਨਤਾ ਦਾ ਵਿਸ਼ਵਾਸ ਖੋ ਚੁੱਕੀ ਹੈ, 2019 ਦੀਆਂ ਚੋਣਾਂ 'ਚ ਮਿਲਣ ਵਾਲੀ ਹਾਰ ਤੋਂ ਬਚਣ ਲਈ ਵਿਰੋਧੀ ਦਲ ਨੂੰ ਹੀ ਖਤਮ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਯੋਗੇਸ਼ ਹਾਂਡਾ ਨੇ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਕਾਂਗਰਸ ਨੇਤਾਵਾਂ 'ਤੇ ਹਮਲੇ ਬਰਦਾਸ਼ਤ ਨਹੀਂ ਹੋਣਗੇ।  ਇਸ ਮੌਕੇ ਯੂਥ ਕਾਂਗਰਸ ਦਫਤਰ ਦੇ ਇੰਚਾਰਜ ਚੇਤਨ ਥਾਪਰ, ਜ਼ਿਲਾ ਯੂਥ ਕਾਂਗਰਸ ਜਨਰਲ ਸਕੱਤਰ ਬਲਬੀਰ ਝੱਮਟ, ਮਨੀਪਾਲ ਸਿੰਘ ਰਣੀਆ, ਹਰਕੀਰਤ ਸਿੰਘ ਖੁਰਾਣਾ, ਸੁਸ਼ੀਲ ਭੱਟੀ, ਗੋਲਡੀ ਡਾਬਰ, ਵਿਧਾਨ ਸਭਾ ਪ੍ਰਧਾਨ ਯੋਗੇਸ਼ ਹਾਂਡਾ, ਸਾਬੀ ਤੂਰ, ਵਿਕੀ ਚੌਹਾਨ, ਮੋਨੂੰ ਖਿੰਡਾ, ਅਵੀ ਮਲਹੋਤਰਾ, ਹੈਪੀ ਲਾਲੀ, ਸੰਨੀ ਚੌਧਰੀ, ਲਵ ਮੈਨੀ, ਗੌਰਵ ਦੱਤਾ, ਰੋਹਿਤ ਕਪੂਰ, ਪਿੰ੍ਰਸ ਪਰੁਥੀ, ਜਗਦੀਪ ਸੋਨੂੰ, ਸੁਨੀਲ ਨੰਦਾ, ਪਵਨ ਸ਼ਰਮਾ, ਮੁਹੰਮਦ ਆਜ਼ਾਦ, ਮਨੀਸ਼ ਕਾਲੀਆ, ਰਾਮਨਾਥ, ਹਰਦੀਪ ਵਿਰਦੀ, ਰਣਵੀਰ ਗਿੱਲ ਆਦਿ ਮੌਜੂਦ ਸਨ।


Related News