ਲੋਕ ਸਭਾ ਚੋਣਾਂ ਵਿਚਾਲੇ ਹੁਸ਼ਿਆਰਪੁਰ ਦੇ ਹਰਿਆਣਾ 'ਚ ਆਪਸ 'ਚ ਭਿੜੇ ਕਾਂਗਰਸੀ ਤੇ 'ਆਪ' ਵਰਕਰ

Saturday, Jun 01, 2024 - 03:26 PM (IST)

ਲੋਕ ਸਭਾ ਚੋਣਾਂ ਵਿਚਾਲੇ ਹੁਸ਼ਿਆਰਪੁਰ ਦੇ ਹਰਿਆਣਾ 'ਚ ਆਪਸ 'ਚ ਭਿੜੇ ਕਾਂਗਰਸੀ ਤੇ 'ਆਪ' ਵਰਕਰ

ਹਰਿਆਣਾ (ਵਰਿੰਦਰ ਪੰਡਿਤ)- ਪੰਜਾਬ ਵਿਚ ਚੱਲ ਰਹੀ ਵੋਟਿੰਗ ਵਿਚਾਲੇ ਕਈ ਥਾਵਾਂ ਤੋਂ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦਰਮਿਆਨ ਆਦਮਪੁਰ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਹਰਿਆਣਾ ਵਿਚ ਵੀ ਝੜਪ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਇਕ ਬੂਥ 'ਤੇ ਕਾਂਗਰਸੀ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਆਪਸੀ ਟਕਰਾਅ ਹੋ ਗਿਆ। ਝਗੜੇ ਦਾ ਕਾਰਨ ਆਪਸੀ ਰੰਜਿਸ਼  ਦੱਸਿਆ ਜਾ ਰਿਹਾ ਹੈ।

PunjabKesari

ਦੋਹਾਂ ਪਾਰਟੀਆਂ ਦੇ ਕਰੀਬ 4-4 ਵਰਕਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚਾਲੇ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਮੌਜੂਦ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਵੱਲੋਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ 'ਤੇ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। 

ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ 'ਚ 1 ਵਜੇ ਤੱਕ 37.95 ਫ਼ੀਸਦੀ ਵੋਟ ਹੋਈ ਪੋਲ , ਵੋਟਰਾਂ 'ਚ ਭਾਰੀ ਉਤਸ਼ਾਹ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News