ਕਾਂਗਰਸ ਨੂੰ ਟੱਕਰ ਦੇਣ ਲਈ ਅਕਾਲੀ ਦਲ ਨੇ ਹਾਇਰ ਕੀਤਾ ‘ਸੁਨੀਲ ਕੋਨੋਗੋਲੂ’

Tuesday, Jun 22, 2021 - 10:31 PM (IST)

ਕਾਂਗਰਸ ਨੂੰ ਟੱਕਰ ਦੇਣ ਲਈ ਅਕਾਲੀ ਦਲ ਨੇ ਹਾਇਰ ਕੀਤਾ ‘ਸੁਨੀਲ ਕੋਨੋਗੋਲੂ’

ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਭਾਵੇਂ ਅਜੇ 7-8 ਮਹੀਨਿਆਂ ਦਾ ਸਮਾਂ ਪਿਆ ਹੈ ਪਰ ਇਸ ਤੋਂ ਪਹਿਲਾਂ ਹੀ ਸਾਰੀ ਸਿਆਸੀ ਧਿਰਾਂ ਨੇ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਲਈ ਵਿਉਂਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਤੋਂ ਬਾਅਦ ਹੁਣ ਫ਼ੈਸਲਾ ਕੀਤਾ ਹੈ ਕਿ ਚੋਣ ਰਣਨੀਤੀ ਘਾੜੇ ਦੀ ਯੋਜਨਾ ਨਾਲ ਹੀ ਚੋਣ ਮੈਦਾਨ ਵਿਚ ਉਤਰਿਆ ਜਾਵੇਗਾ। ਇਸ ਲਈ ਅਕਾਲੀ ਦਲ ਨੇ ਚੋਣ ਰਣਨੀਤੀ ਘਾੜੇ ਸੁਨੀਲ ਕੋਨੋਗੋਲੂ ਨੂੰ ਹਾਇਰ ਕੀਤਾ ਹੈ। ਇਥੇ ਹੀ ਬਸ ਨਹੀਂ ਸੁਨੀਲ ਦੀ ਟੀਮ ਚੰਡੀਗੜ੍ਹ ਪਹੁੰਚ ਵੀ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਜਲਦੀ ਹੀ ਸੁਨੀਲ ਨਾਲ ਮੀਟਿੰਗ ਵੀ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਯੋਜਨਾ ਅਨੁਸਾਰ ਚੋਣ ਲੜਨ ਦਾ ਐਲਾਨ ਕੀਤਾ ਜਾਵੇਗਾ। ਪਿਛਲੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਘੱਟ ਸੀਟਾਂ ਮਿਲੀਆਂ ਸਨ, ਇਸ ਲਈ ਉਸ ਨੇ ਪਹਿਲਾਂ ਬਸਪਾ ਨਾਲ ਗਠਜੋੜ ਕੀਤਾ ਅਤੇ ਹੁਣ ਚੋਣ ਰਣਨੀਤੀ ਘਾੜੇ ਨੂੰ ਹਾਇਰ ਕਰਕੇ ਉਮੀਦਵਾਰਾਂ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਨੇ ਐੱਸ. ਆਈ. ਟੀ. ’ਤੇ ਚੁੱਕੇ ਸਵਾਲ

ਵੋਟਰਾਂ ਦੀ ਨਬਜ਼ ਟਟੋਲ ਰਹੀ ਸਰਵੇ ਟੀਮ
ਇਕ ਪਾਸੇ ਜਿੱਥੇ ਸੂਬੇ ਵਿਚ ਕਾਂਗਰਸ ਅੰਦਰੂਨੀ ਕਲੇਸ਼ ਵਿਚ ਉਲਝੀ ਹੋਈ ਹੈ, ਉਥੇ ਹੀ ਅਕਾਲੀ ਦਲ ਨੇ 50 ਦੇ ਕਰੀਬ ਨੌਜਵਾਨਾਂ ਦੀ ਟੀਮ ਨੂੰ ਹਰ ਵਿਧਾਨ ਸਭਾ ਇਲਾਕੇ ਵਿਚ ਉਤਾਰ ਦਿੱਤਾ ਹੈ। ਟੀਮ ਲੋਕਾਂ ਦੀ ਨਬਜ਼ ਟਟੋਲ ਰਹੀ ਹੈ। ਉਕਤ ਟੀਮ ਪਹਿਲਾਂ ਵਿਧਾਨ ਸਭਾ ਖੇਤਰ ਦੇ ਜਾਤੀਗਤ ਅੰਕੜੇ ਇਕੱਠੇ ਕਰੇਗੀ , ਉਸ ਤੋਂ ਬਾਅਦ ਲੋਕਾਂ ਤੋਂ ਰਾਏ ਲਈ ਜਾ ਰਹੀ ਹੈ ਕਿ ਤੁਹਾਡੇ ਵਿਧਾਨ ਸਭਾ ਇਲਾਕੇ ਵਿਚ ਕਿਸ ਜਾਤੀ ਦਾ ਪ੍ਰਭਾਵ ਵਧੇਰੇ ਹੈ। ਜੇ ਅਕਾਲੀ ਦਲ ਉਕਤ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਦਾ ਹੈ ਤਾਂ ਕੀ ਸਥਿਤੀ ਰਹੇਗੀ। ਜਿੱਤਣ ਲਈ ਧਨ-ਬਲ ਕਿੰਨਾ ਸਹਾਇਕ ਹੋਵੇਗਾ ਜਾਂ ਫਿਰ ਕਿਹੜੀ ਪਾਰਟੀ ਦਾ ਉਮੀਦਵਾਰ ਚੋਣ ਜਿੱਤ ਸਕੇਗਾ ਜਾਂ ਫਿਰ ਕਿਸ ਉਮੀਦਵਾਰ ਨੂੰ ਅਕਾਲੀ ਦਲ ਮੈਦਾਨ ਵਿਚ ਉਤਾਰ ਕੇ ਜਿੱਤ ਹਾਸਲ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਵਿਚ ਜ਼ਬਰਦਸਤ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਮੌਤ

ਕੌਣ ਹੈ ਸੁਨੀਲ ਕੋਨੋਗੋਲੂ
ਸੁਨੀਲ ਮੂਲ ਰੂਪ ’ਚ ਕਰਨਾਟਕ ਦਾ ਨਿਵਾਸੀ ਹੈ ਪਰ ਉਸ ਦਾ ਪਾਲਣ ਪੋਸ਼ਣ ਚੇਨੰਈ ਵਿਚ ਹੋਇਆ ਹੈ। ਭਾਵੇਂ ਸੁਨੀਲ ਨੇ ਅੱਜ ਤਕ ਖੁਦ ਨੂੰ ਲੋਅ ਪ੍ਰੋਫਾਈਲ ਰੱਖਿਆ ਹੈ ਪਰ ਸਿਆਸੀ ਹਲਕਿਆਂ ਵਿਚ ਉਸ ਦਾ ਖਾਸਾ ਨਾਮ ਹੈ। ਸ਼ੁਰੂ ਵਿਚ ਸੁਨੀਲ ਅਤੇ ਪ੍ਰਸ਼ਾਂਤ ਕਿਸ਼ੋਰ ਦੋਵਾਂ ਨੇ ਭਾਜਪਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕੀਤਾ। ਸੁਨੀਲ ਨੇ ਐਸੋਸੀਏਸ਼ਨ ਆਫ ਬਿਲੀਅਨ ਮਾਇੰਡਸ ਦੇ ਤਹਿਤ ਪਾਰਟੀ ਲਈ ਕੰਮ ਕੀਤਾ। ਉਸ ਦੀ ਅਗਵਾਈ ਨੇ ਭਾਜਪਾ ਨੂੰ ਉਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਚੋਣਾਂ ਵਿਚ ਸਫਲਤਾ ਹਾਸਲ ਕਰਨ ਵਿਚ ਮਦਦ ਕੀਤੀ। ਬਾਅਦ ਵਿਚ ਉਸ ਨੇ 2016 ਵਿਚ ਡੀ. ਐੱਮ. ਕੇ. ਵਿਧਾਨ ਸਭਾ ਚੋਣਾਂ ਮੁਹਿੰਮ ਚਲਾਈ ਅਤੇ ਡੀ. ਐੱਮ. ਕੇ. ਮੁਖੀ ਐੱਮ. ਕੇ. ਸਟਾਲਿਨ ਲਈ ‘ਨਮਾਕੂ ਨਾਮ’ (ਅਸੀਂ ਆਪਣੇ ਲਈ) ਮੁਹਿੰਮ ਚਲਾ ਕੇ ਉਨ੍ਹਾਂ ਨੂੰ ਜਿੱਤ ਦਿਵਾਈ।

ਇਹ ਵੀ ਪੜ੍ਹੋ : ਟਾਂਡਾ ਦੇ ਪਿੰਡ ਬੈਂਸ ਅਵਾਣ ਦੇ ਇਟਲੀ ਵਸੇ ਪਰਿਵਾਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News