ਅਕਾਲੀ ਤੇ ਕਾਂਗਰਸੀ ਨੇਤਾਵਾਂ ''ਚ ਖੂਨੀ ਸੰਘਰਸ਼, 5 ਨੇਤਾ ਜ਼ਖ਼ਮੀ

Saturday, Aug 19, 2017 - 10:05 PM (IST)

ਅਕਾਲੀ ਤੇ ਕਾਂਗਰਸੀ ਨੇਤਾਵਾਂ ''ਚ ਖੂਨੀ ਸੰਘਰਸ਼, 5 ਨੇਤਾ ਜ਼ਖ਼ਮੀ

ਫਗਵਾੜਾ (ਜਲੋਟਾ)—ਪਿੰਡ ਮਾਨਕਾਂ ਵਿਚ ਅਕਾਲੀ ਤੇ ਕਾਂਗਰਸੀ ਨੇਤਾਵਾਂ ਵਿਚ ਆਪਸੀ ਕਿਸੇ ਗੱਲ ਨੂੰ ਮੁੱਦਾ ਬਣਾ ਕੇ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ 3 ਅਕਾਲੀ ਤੇ 2 ਕਾਂਗਰਸੀ ਨੇਤਾ ਸ਼ਾਮਲ ਹਨ। ਮਾਮਲੇ ਦੇ ਬਾਅਦ ਪਿੰਡ ਮਾਨਕਾਂ ਵਿਚ ਭਾਰੀ ਤਣਾਅ ਪੈਦਾ ਹੋ ਗਿਆ ਹੈ। ਪਿੰਡ ਵਿਚ ਦੋਨਾਂ ਪੱਖਾਂ ਵਿਚ ਹੋਏ ਆਪਸੀ ਖੂਨੀ ਸੰਘਰਸ਼ ਵਿਚ 5 ਨੇਤਾਵਾਂ ਪ੍ਰਦੀਪ ਕੁਮਾਰ ਪੁੱਤਰ ਮਹਿੰਦਰਪਾਲ, ਮੰਗਤ ਰਾਮ ਪੁੱਤਰ ਮਹਿੰਦਰਪਾਲ, ਸਰਬਜੀਤ ਸਿੰਘ ਪੁੱਤਰ ਤੇਜਾ ਸਿੰਘ, ਪਰਮਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਸੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਸਾਰੇ ਵਾਸੀ ਮਾਨਕਾਂ ਤਹਿਸੀਲ ਫਗਵਾੜਾ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਕਾਂਗਰਸੀ ਨੇਤਾਵਾਂ ਨੇ ਦੋਸ਼ ਲਗਾਇਆ ਕਿ ਕੁੱਟਮਾਰ ਅਕਾਲੀ ਨੇਤਾਵਾਂ ਵਲੋਂ ਸ਼ੁਰੂ ਕੀਤੀ ਗਈ ਹੈ, ਉਥੇ ਅਕਾਲੀ ਨੇਤਾ ਨੇ ਦੋਸ਼ ਲਗਾਇਆ ਕਿ ਕੁੱਟਮਾਰ ਵਿਚ ਸ਼ਾਮਲ ਕਾਂਗਰਸੀ ਨੇਤਾਵਾਂ ਨੇ ਵਿਵਾਦ ਨੂੰ ਸ਼ੁਰੂ ਕੀਤਾ ਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦਾਵਲੀ ਬੋਲੀ, ਜਿਸ ਨਾਲ ਮਾਮਲਾ ਖੂਨੀ ਸੰਘਰਸ਼ ਦਾ ਰੂਪ ਧਾਰਨ ਕਰ ਗਿਆ। ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।


Related News