ਨਾਭਾ ''ਚ ਕਾਂਗਰਸ ਨੇ ''ਆਪ'' ''ਚ ਕੀਤੀ ਸੇਂਧਮਾਰੀ (ਵੀਡੀਓ)
Friday, Jun 10, 2016 - 07:19 PM (IST)

ਨਾਭਾ : ਨਾਭਾ ਦੇ ਪਿੰਡ ਛੀਟਾਵਾਲ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦਾ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਸਿਰੋਪਾਓ ਦੇ ਕੇ ਪਾਰਟੀ ਵਿਚ ਸੁਆਗਤ ਕੀਤਾ ਹੈ। ਇਸ ਦੌਰਾਨ ''ਆਪ'' ਛੱਡ ਕੇ ਕਾਂਗਰਸ ''ਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧੋਖੇਬਾਜ਼ ਹੈ ਜਿਸ ਲਈ ਉਹ ਕਾਂਗਰਸ ''ਚ ਸ਼ਾਮਲ ਹੋ ਰਹੇ ਹਨ।
ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਦਾਅਵਾ ਕੀਤਾ ਹੈ ਕਿ 2017 ''ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਹੀ ਪੰਜਾਬ ਦੀ ਸੱਤਾ ''ਤੇ ਕਾਬਜ ਹੋਵੇਗੀ।