ਯੂਥ ਕਾਂਗਰਸੀਆਂ ਨੇ ਫੂਕਿਆ ਹਰਸਿਮਰਤ ਬਾਦਲ ਦਾ ਪੁਤਲਾ
Monday, Jul 23, 2018 - 11:34 PM (IST)
ਜ਼ੀਰਾ(ਅਕਾਲੀਆਂਵਾਲਾ)–ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਯੂਥ ਕਾਂਗਰਸ ਹਲਕਾ ਜ਼ੀਰਾ ਦੇ ਵਰਕਰਾਂ ਵੱਲੋਂ ਜ਼ੀਰਾ ਦੇ ਸ਼ੇਰਾਂ ਵਾਲਾ ਚੌਕ ’ਚ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦਵਿੰਦਰ ਛਾਜਲੀ, ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਲੋਕ ਸਭਾ ਹਲਕਾ ਖਡੂਰ ਸਾਹਿਬ, ਰੌਕੀ ਕਥੂਰੀਆ ਸਕੱਤਰ ਲੋਕ ਸਭਾ ਹਲਕਾ ਖਡੂਰ ਸਾਹਿਬ, ਲਖਵਿੰਦਰ ਸਿੰਘ ਜੌੜਾ ਪ੍ਰਧਾਨ ਹਲਕਾ ਜ਼ੀਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਬੀਤੇ ਦਿਨੀਂ ਕੁਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਸ਼ੇੜੀ ਕਹਿ ਕੇ ਪੁਕਾਰਿਆ ਸੀ, ਜਿਸ ਦਾ ਯੂਥ ਕਾਂਗਰਸ ਵਿਰੋਧ ਕਰਦੀ ਹੈ। ਅੱਜ ਇਸ ਦੇ ਰੋਸ ਵਜੋਂ ਬੀਬੀ ਬਾਦਲ ਦਾ ਪੁਤਲਾ ਫੂਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਕੌਮੀ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਖਿਲਾਫ ਅਜਿਹੀ ਅਸੱਭਿਅਕ ਭਾਸ਼ਾ ਵਰਤਣੀ ਬੀਬੀ ਬਾਦਲ ਨੂੰ ਸ਼ੋਭਦੀ ਤੱਕ ਨਹੀਂ। ਇਸ ਮੁੱਦੇ ’ਤੇ ਬੀਬੀ ਬਾਦਲ ਮੁਆਫੀ ਮੰਗੇ, ਜੇਕਰ ਮੁਆਫੀ ਨਾ ਮੰਗੀ ਤਾਂ ਇਸ ਦਾ ਵੱਡੇ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਨੰਨੂੰ, ਪ੍ਰਦੀਪ ਢਿੱਲੋਂ, ਨਿਤਿਸ਼ ਕੁਮਾਰ ਗੋਲੂ, ਹਰਮਿੰਦਰ ਬਿੱਲਾ, ਸੁਖਰਾਜ ਆਸਟਰੇਲੀਆ, ਲੱਖਾਂ ਭੁੱਲਰ, ਸ਼ਮੀਰ ਸਮੀਰ ਭੱਟੀ, ਗੋਲੂ ਲੋਹਕਾਂ, ਸੁਖਵੰਤ ਸਿੰਘ, ਅਸ਼ਵਨੀ ਸੇਠੀ, ਸੋਨੂੰ ਸੇਖੋਂ ਆਦਿ ਹਾਜ਼ਰ ਸਨ।
