ਕਾਂਗਰਸ ਆਪਣੇ ਸਾਰੇ ਮੁੱਦਿਆਂ ਤੋਂ ਭੱਜੀ : ਮਜੀਠੀਆ
Monday, Mar 26, 2018 - 06:24 PM (IST)

ਚੰਡੀਗੜ੍ਹ (ਪਰਮਜੀਤ): ਇੱਥੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਾਂਗਰਸ ਖਿਲਾਫ ਕਾਫੀ ਤੰਜ ਕੱਸੇ ਹਨ। ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਸੂਬਾ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਕਾਂਗਰਸ ਆਪਣੇ ਸਾਰੇ ਮੁੱਦਿਆਂ ਤੋਂ ਭੱਜ ਗਈ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ 'ਘਰ-ਘਰ ਨੌਕਰੀ' ਦੇਣ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਸਭ ਝੂਠ ਦੇ ਪੁਲੰਦੇ ਹੀ ਨਿਕਲੇ। ਇਸ ਮੌਕੇ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਜੇ ਤੱਕ 'ਸ਼੍ਰੀਮਤੀ' ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਹੀ ਬੁਲਾਉਂਦਾ ਹੈ ਅਤੇ ਫਿਰ ਵੀ ਕਾਂਗਰਸ ਅਕਾਲੀਆਂ ਦੀ ਖਿਲਾਫ ਹੈ, ਜਦੋਂ ਕਿ ਨਵਜੋਤ ਸਿੱਧੂ ਸੋਨੀਆ ਗਾਂਧੀ ਨੂੰ 'ਮੁੰਨੀ' ਅਤੇ ਰਾਹੁਲ ਗਾਂਧੀ ਨੂੰ 'ਪੱਪੂ' ਬੁਲਾਉਂਦਾ ਹੈ, ਫਿਰ ਵੀ ਕਾਂਗਰਸ ਨੂੰ ਉਨ੍ਹਾਂ ਨਾਲ ਕੋਈ ਗਿਲ੍ਹਾ ਨਹੀਂ ਹੈ।