ਕਾਂਗਰਸ ਸਰਕਾਰ ਹਰ ਫਰੰਟ ''ਤੇ ਫੇਲ ਸਾਬਤ ਹੋਈ : ਤੋਤਾ ਸਿੰਘ
Saturday, Feb 22, 2020 - 04:03 PM (IST)
ਧਰਮਕੋਟ (ਸਤੀਸ਼) : ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵਾਰਡ ਪੱਧਰ ਤੇ ਮਜ਼ਬੂਤ ਕਰਨ ਲਈ ਵਾਰਡ ਵਾਈਜ਼ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਪਿੰਡਾਂ ਵਿਚ ਵੀ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਡੈਲੀਗੇਟਾਂ ਦੀ ਸਲਾਹ ਨਾਲ ਹੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 'ਚ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ। ਇਸ ਸਰਕਾਰ ਨੇ ਵਿਕਾਸ ਦਾ ਕੋਈ ਵੀ ਕੰਮ ਨਹੀਂ ਕੀਤਾ। ਜਦੋਂ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿਕਾਸ ਕੰਮਾਂ ਲਈ ਧਰਮਕੋਟ ਹਲਕੇ ਲਈ ਆਈ ਗ੍ਰਾਂਟ ਦੀ ਰਾਸ਼ੀ ਵੀ ਵਾਪਸ ਮੋੜ ਦਿੱਤੀ ਗਈ। ਪਿੰਡ ਬਾਜੇ ਕੇ ਵਿਖੇ ਬਣਨ ਵਾਲੇ ਕਾਲਜ ਲਈ ਆਈ 40 ਕਰੋੜ ਦੀ ਰਾਸ਼ੀ ਵਾਪਸ ਮੋੜ ਦਿੱਤੀ ਗਈ, ਲੋਕਾਂ ਨਾਲ ਝੂਠੇ ਵਾਅਦੇ ਤੇ ਫੋਕੇ ਲਾਰੇ ਲਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ। ਇਸ ਮੀਟਿੰਗ ਦੌਰਾਨ ਗੁਰਮੇਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸਮੂਹ ਅਹੁਦੇਦਾਰਾਂ ਨੇ ਸਰਕਲ ਦੇ ਡੈਲੀਗੇਟਾਂ ਵਿੱਚੋਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਜਥੇਦਾਰ ਤੋਤਾ ਸਿੰਘ ਨੂੰ ਦਿੱਤੇ।
ਇਸ ਮੀਟਿੰਗ ਵਿਚ ਮਨਜਿੰਦਰ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਧਰਮਕੋਟ ,ਗੁਰਮੇਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ,ਲਖਜਿੰਦਰ ਸਿੰਘ ਮਾਨ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਧਰਮਕੋਟ, ਗੁਰਜੰਟ ਸਿੰਘ ਚਾਹਲ, ਡਾ ਹਰਮੀਤ ਸਿੰਘ ਲਾਡੀ ,ਜਗੀਰ ਸਿੰਘ ਜੱਜ ,ਹਰਜਿੰਦਰ ਸਿੰਘ ਸੰਧੂ, ਸੂਬਾ ਸਿੰਘ ਸਾਬਕਾ ਚੇਅਰਮੈਨ ਕੜਿਆਲ, ਗੁਰਬਖਸ਼ ਸਿੰਘ ਕੁੱਕੂ ,ਮੇਹਰ ਸਿੰਘ ਕੜਿਆਲ ,ਨਿਸ਼ਾਨ ਸਿੰਘ ਮੂਸੇਵਾਲਾ, ਗੁਰਜੰਟ ਸਿੰਘ ਬੱਡੂਵਾਲ, ਮੇਜਰ ਸਿੰਘ ਚਾਹਲ, ਗੁਰਜੰਟ ਸਿੰਘ ਸਿੱਧੂ, ਰਣਜੀਤ ਸਿੰਘ ਔਜਲਾ, ਲਖਵਿੰਦਰ ਸਿੰਘ ਬਬਲੂ, ਗੁਰਮੇਲ ਸਿੰਘ, ਸੁਸ਼ੀਲ ਕੁਮਾਰ ਸਾਬਕਾ ਐੱਮ ਸੀ, ਮਲਕੀਤ ਸਿੰਘ ਰਿਟਾਇਰਡ ਮੁੱਖ ਅਧਿਆਪਕ, ਜੋਗਿੰਦਰ ਸਿੰਘ ਰੰਧਾਵਾ, ਹਰਭਜਨ ਸਿੰਘ ਸਾਬਕਾ ਸਰਪੰਚ ਨੂਰਪੁਰ, ਬਲਵੀਰ ਸਿੰਘ ਚਾਹਲ ਸਾਬਕਾ ਸਰਪੰਚ ਕੜਿਆਲ ,ਕਾਕਾ ਨੂਰ ,ਬੋਹੜ ਸਿੰਘ ਸਾਬਕਾ ਸਰਪੰਚ, ਡਾ. ਪ੍ਰਿਤਪਾਲ ਸਿੰਘ, ਚਮਕੌਰ ਸਿੰਘ ਜੌਹਲ, ਝੰਡਾ ਸਿੰਘ ਸਾਬਕਾ ਸਰਪੰਚ, ਪਰਮਪਾਲ ਸਿੰਘ ਯੂਥ ਅਕਾਲੀ ਆਗੂ, ਸੁਖਜਿੰਦਰ ਸਿੰਘ ਖੋਸਾ, ਰਿੰਪਾ ਸੰਘਾ ਤੋਂ ਇਲਾਵਾ ਹੋਰ ਹਾਜ਼ਰ ਸਨ।