ਕਾਂਗਰਸ ਦੀ ਰੈਲੀ ''ਚ ਪਿਆ ਭੜਥੂ, ਚੱਲੀਆਂ ਕੁਰਸੀਆਂ ਤੇ ਲੱਥੀਆਂ ਪੱਗਾਂ

05/13/2019 7:04:12 PM

ਤਰਨਤਾਰਨ (ਵਿਜੇ) : ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਟੀ 'ਚ ਰੈਲੀ ਦੌਰਾਨ ਕਾਂਗਰਸੀ ਵਰਕਰਾਂ ਅਤੇ ਕਿਸਾਨ ਆਗੂਆਂ ਦੀ ਆਪਸ ਝੜਪ ਹੋ ਗਈ। ਇਹ ਕਲੇਸ਼ ਇਥੋਂ ਤੱਕ ਵੱਧ ਗਿਆ ਕਿ ਰੈਲੀ 'ਚ ਇਕ-ਦੂਜੇ 'ਤੇ ਕੁਰਸੀਆਂ ਤੱਕ ਚੱਲ ਗਈਆਂ, ਇਸ ਘਮਾਸਾਨ ਵਿਚ ਕਈ ਆਗੂਆਂ ਦੀਆਂ ਪੱਗਾਂ ਵੀ ਲੱਥ ਗਈਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਲੜਾਈ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੀ ਹਾਜ਼ਰੀ 'ਚ ਹੋਈ। ਇਸ ਖੂਨੀ ਘਮਾਸਾਨ ਦਰਮਿਆਨ ਵਿਧਾਇਕ ਗਿੱਲ ਨੂੰ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਬਾਹਰ ਕੱਢ ਕੇ ਲੈ ਗਏ। 

PunjabKesari
ਦਰਅਸਲ ਬੀਤੇ ਦਿਨੀਂ ਪਿੰਡ ਦਦੇਹਰ ਵਿਖੇ ਚੱਲ ਰਹੀ ਕਾਂਗਰਸ ਦੀ ਰੈਲੀ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਦੋ ਸਾਲ ਹੋਣ ਦੇ ਬਾਵਜੂਜ ਕਾਂਗਰਸ ਦੇ ਪੂਰੇ ਨਾ ਹੋਏ ਵਾਅਦੇ ਯਾਦ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਉਕਤ ਦਾ ਵਿਰੋਧ ਕੀਤਾ ਅਤੇ ਇਹ ਵਿਰੋਧ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਕੁਰਸੀਆਂ ਚਲਾ ਦਿੱਤੀਆਂ, ਜਿਸ 'ਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਅਤੇ ਕਈਾਂ ਦੇ ਕੱਪੜੇ ਵੀ ਫਟ ਗਏ। 

PunjabKesari
ਇਸ ਮੌਕੇ ਪਿੰਡ ਵਾਲਿਆਂ ਨੇ ਕਿਹਾ ਕਿ ਸ਼ਰਾਰਤੀ ਆਨਸਰਾਂ ਨੇ ਰੈਲੀ ਵਲੋਂ ਜਾਣ-ਬੁੱਝ ਕੇ ਖਰਾਬ ਕੀਤਾ ਗਿਆ ਹੈ। ਦੂਜੇ ਪਾਸੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜੋ ਕੁਝ ਵੀ ਕੀਤਾ ਗਿਆ ਪੂਰੀ ਯੋਜਨਾ ਨਾਲ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਨ ਜਾਂ ਫਿਰ ਅਕਾਲੀ ਦਲ ਦੇ ਵਰਕਰ ਜੋ ਕੁਝ ਵੀ ਉਨ੍ਹਾਂ ਨੇ ਬਹੁਤ ਗਲਤ ਕੀਤਾ। ਉਨ੍ਹਾਂ ਵਲੋਂ ਪੁਲਸ ਨੂੰ ਦਰਖਾਸਤ ਦੇ ਦਿੱਤੀ ਗਈ ਹੈ।

PunjabKesari


Gurminder Singh

Content Editor

Related News