ਬਟਾਲਾ ਤੇ ਹੋਰ ਸ਼ਹਿਰੀ ਖੇਤਰਾਂ ''ਚ ਇੰਡਸਟਰੀ ਦੀ ਤਬਾਹੀ ਲਈ ਅਕਾਲੀ ਜ਼ਿੰਮੇਵਾਰ : ਜਾਖੜ

Friday, Oct 06, 2017 - 10:45 AM (IST)

ਬਟਾਲਾ ਤੇ ਹੋਰ ਸ਼ਹਿਰੀ ਖੇਤਰਾਂ ''ਚ ਇੰਡਸਟਰੀ ਦੀ ਤਬਾਹੀ ਲਈ ਅਕਾਲੀ ਜ਼ਿੰਮੇਵਾਰ : ਜਾਖੜ

ਬਟਾਲਾ/ਗੁਰਦਾਸਪੁਰ/ਜਲੰਧਰ(ਧਵਨ) - ਗੁਰਦਾਸਪੁਰ ਦੀ ਉਪ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦੋਸ਼ ਲਾਇਆ ਕਿ ਬਟਾਲਾ ਤੇ ਹੋਰ ਸ਼ਹਿਰੀ ਖੇਤਰਾਂ ਵਿਚ ਇੰਡਸਟਰੀ ਦੀ ਤਬਾਹੀ ਲਈ ਅਕਾਲੀ ਜ਼ਿੰਮੇਵਾਰ ਹਨ, ਜਿਨ੍ਹਾਂ 10 ਸਾਲ ਸੱਤਾ ਵਿਚ ਰਹਿੰਦਿਆਂ ਇੰਡਸਟਰੀ ਨੂੰ ਸੰਭਾਲਣ ਵੱਲ ਧਿਆਨ ਨਹੀਂ ਦਿੱਤਾ। ਪਿਛਲੇ 10 ਸਾਲਾਂ ਵਿਚ  20,000 ਤੋਂ ਜ਼ਿਆਦਾ ਉਦਯੋਗ ਜਾਂ ਤਾਂ ਬੰਦ ਹੋ ਗਏ ਜਾਂ ਹਿਜਰਤ ਕਰ ਗਏ। ਜਾਖੜ ਅੱਜ ਕਾਂਗਰਸ ਆਗੂ ਅਸ਼ਵਨੀ ਸੇਖੜੀ ਦੇ ਨਾਲ ਬਟਾਲਾ ਵਿਚ ਹੋਈਆਂ ਚੋਣ ਮੀਟਿੰਗਾਂ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੱਸਣ ਕਿ ਉਨ੍ਹਾਂ ਇੰਡਸਟਰੀ ਨੂੰ ਬਚਾਉਣ ਲਈ ਕੀ ਕੀਤਾ, ਜਦੋਂ ਕਿ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਨਵੇਂ ਉਦਯੋਗਾਂ ਨੂੰ ਪੰਜਾਬ ਵਿਚ ਲਿਆ ਰਹੇ ਹਨ। ਕਾਂਗਰਸ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਵੀ ਅਕਾਲੀਆਂ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ 10 ਸਾਲਾਂ ਵਿਚ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਸਿਰਫ ਆਪਣੇ ਘਰ ਭਰੇ ਹਨ।


Related News