ਕਾਂਗਰਸ ਧਰਮ ਦੇ ਨਾਂ ’ਤੇ ਹਿੰਦੂ-ਸਿੱਖਾਂ ’ਚ ਵਧਾ ਰਹੀ ਹੈ ਭੇਦਭਾਵ : ਬਾਦਲ

Sunday, Jan 09, 2022 - 10:53 AM (IST)

ਕਾਂਗਰਸ ਧਰਮ ਦੇ ਨਾਂ ’ਤੇ ਹਿੰਦੂ-ਸਿੱਖਾਂ ’ਚ ਵਧਾ ਰਹੀ ਹੈ ਭੇਦਭਾਵ : ਬਾਦਲ

ਮਲੋਟ (ਗੋਇਲ) : ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਾਹੂਆਣਾ, ਖੁੱਡੀਆ ਗੁਲਾਬ ਸਿੰਘ, ਖੁੱਡੀਆ ਮਹਾ ਸਿੰਘ, ਮਿੱਠੜੀ, ਫਤੂਹੀਵਾਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਰਦਾਰ ਬਾਦਲ ਨੇ ਕਿਹਾ ਕਿ ਅਜੋਕੇ ਸਮੇਂ ਦੀ ਰਾਜਨੀਤੀ ਵਿਚ ਦਲ ਬਦਲੀ ਵੱਧ ਰਹੀ ਹੈ। ਕਾਂਗਰਸ ਦੀ ਸਰਕਾਰ ਦੌਰਾਨ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਨਾਲ ਜੁੜ ਗਏ ਹਨ।

ਇਹ ਵੀ ਪੜ੍ਹੋ : ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ, ਅੱਜ ਤੋਂ ਚੋਣ ਜ਼ਾਬਤਾ ਲਾਗੂ

ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਹਿਮ ਕੰਮ ਕੀਤੇ ਸਨ। ਹਿੰਦੂ ਅਤੇ ਸਿੱਖ ਇਕ ਕਿਸਮ ਦੀਆ 2 ਅੱਖਾਂ ਹਨ ਪਰ ਕਾਂਗਰਸ ਸਰਕਾਰ ਧਰਮ ਦੇ ਨਾਂ ’ਤੇ ਦੋਨਾਂ ’ਚ ਭੇਦਭਾਵ ਵਧਾ ਰਹੀ ਹੈ। ਬਾਦਲ ਨੇ ਖੇਤੀ ਸਬੰਧੀ ਕਿਹਾ ਕਿ ਹੋਰ ਕਿਸੇ ਵੀ ਦੇਸ਼ ਦੇ ਵਿਚ ਖੇਤੀ ਕਰਜ਼ੇ ਵਾਲੀ ਨਹੀਂ ਹੈ। ਸਰਕਾਰ ਨੂੰ ਖੇਤੀ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੀ ਸਰਕਾਰ ਆਉਣ ’ਤੇ ਕਿਸਾਨਾਂ ਦਾ ਕਰਜ਼ਾ ਜ਼ਰੂਰ ਮੁਆਫ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਜਾਰੀ ਹੋਈਆਂ ਨਵੀਂਆਂ ਹਦਾਇਤਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News