ਕਾਂਗਰਸ, ਫਾਰੂਕ ਤੇ ਮੁਫਤੀ ਦੀ ਤਿਕੜੀ ਨੇ ਹੀ ਕਸ਼ਮੀਰ ਦੀ ਖੇਡ ਵਿਗਾੜੀ ਸੀ : ਚੁੱਘ
Saturday, Mar 09, 2024 - 02:42 PM (IST)
ਜਲੰਧਰ (ਵਿਸ਼ੇਸ਼) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਕਾਂਗਰਸ, ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਦੀਆਂ ਪਾਰਟੀਆਂ ਨੇ ਹੀ ਜੰਮੂ-ਕਸ਼ਮੀਰ ਦੀ ਖੇਡ ਵਿਗਾੜੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੀ ਰਾਹ ’ਤੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਵੱਲੋਂ ਧਾਰਾ-370 ਨੂੰ ਖ਼ਤਮ ਕਰਨ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦਾ ਫਾਇਦਾ ਤਾਂ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਹੀ ਮਿਲ ਰਿਹਾ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਧਾਰਾ 370 ਨੂੰ ਖ਼ਤਮ ਕਰਨ ਦਾ ਇਤਿਹਾਸਕ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਕਦੀ ਕਸ਼ਮੀਰ ’ਚ ਬੰਬ ਤੇ ਗੋਲੀਆਂ ਸ਼ਰੇਆਮ ਚਲਦੀਆਂ ਸਨ ਪਰ ਹੁਣ ਸੈਲਾਨੀ ਬੜੀ ਤੇਜ਼ੀ ਨਾਲ ਕਸ਼ਮੀਰ ਵੱਲ ਰੁਖ ਕਰ ਰਹੇ ਹਨ। ਬੰਬਾਂ ਤੇ ਗੋਲੀਆਂ ਦੀਆਂ ਜ਼ੰਜੀਰਾਂ ਤੋਂ ਕਸ਼ਮੀਰ ਨੂੰ ਮੁਕਤ ਕਰਵਾਇਆ ਗਿਆ ਹੈ। ਅੱਤਵਾਦ ਨੂੰ ਲੈ ਕੇ ਮੋਦੀ ਸਰਕਾਰ ਪੂਰੀ ਤਰ੍ਹਾਂ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਲੋਕ ਸਭਾ ਹਲਕੇ ਤੋਂ ਤਗੜਾ ਮੁਕਾਬਲਾ ਦੇ ਸਕਦੇ ਜੱਸੀ ਖੰਗੂੜਾ!
ਹੁਣ ਕਸ਼ਮੀਰ ਦੇ ਲੋਕਾਂ ’ਚ ਨਿਰਾਸ਼ਾ ਦਾ ਮਾਹੌਲ ਨਹੀਂ ਹੈ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸ਼੍ਰੀਨਗਰ ’ਚ ਇਤਿਹਾਸਕ ਰੈਲੀ ਹੋਈ ਹੈ ਅਤੇ ਲੋਕਾਂ ਨੂੰ ਵੀ ਇਹ ਅਹਿਸਾਸ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ ਕਸ਼ਮੀਰ ਨੂੰ ਲੈ ਕੇ ਜੋ ਕਿਹਾ ਹੈ ਉਸ ਨੂੰ ਉਹ ਪੂਰਾ ਕਰ ਰਹੇ ਹਨ। ਚੁੱਘ ਨੇ ‘ਸੰਸਦ ’ਚ ਵੀ ਕੇਜਰੀਵਾਲ ਬਾਰੇ ਚੁਟਕੀ ਲੈਂਦੇ ਹੋਏ ਕਿਹਾ ਕਿ ਦਿੱਲੀ ਅਤੇ ਪੰਜਾਬ ਨੂੰ ਜਿਸ ਨੇ ਕੀਤਾ ਕੰਗਾਲ ਉਹ ਹੈ ਕੇਜਰੀਵਾਲ। ਚੁੱਘ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਬਦਹਾਲੀ ਲਈ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ’ਚ ਪੰਜਾਬ ਸਰਕਾਰ ਨੂੰ ਰਿਕਾਰਡ ਕਮਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e