ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’, ਸਿੱਧੂ ’ਤੇ ਗਾਜ ਡਿੱਗਣੀ ਤੈਅ !

Monday, May 03, 2021 - 01:34 PM (IST)

ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’, ਸਿੱਧੂ ’ਤੇ ਗਾਜ ਡਿੱਗਣੀ ਤੈਅ !

ਜਲੰਧਰ (ਵਿਸ਼ੇਸ਼) : ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਖੇਤਰ ਪੁੱਡੂਚੇਰੀ ਦੇ ਚੋਣ ਨਤੀਜਿਆਂ ਦੀ ਜਿੰਨੀ ਬੇਸਬਰੀ ਨਾਲ ਕਾਂਗਰਸ ਹਾਈਕਮਾਨ ਉਡੀਕ ਰਹੀ ਸੀ, ਓਨੀ ਹੀ ਬੇਸਬਰੀ ਨਾਲ ਇਸ ਦੀ ਉਡੀਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਰ ਰਹੇ ਸਨ। ਇਨ੍ਹਾਂ ਚੋਣ ਨਤੀਜਿਆਂ ਕਾਰਨ ਕਾਂਗਰਸ ਹਾਈਕਮਾਨ, ਖਾਸ ਤੌਰ ’ਤੇ ਰਾਹੁਲ ਗਾਂਧੀ ਨੂੰ ਮਜ਼ਬੂਤੀ ਮਿਲਣੀ ਸੀ ਪਰ ਕਾਂਗਰਸ ਉਸ ਕੇਰਲ ਵਿਚ ਵੀ ਹਾਰ ਗਈ ਜਿਥੇ ਹਰ 5 ਸਾਲ ਬਾਅਦ ਸੱਤਾ ਦੀ ਤਬਦੀਲੀ ਦਾ ਇਤਿਹਾਸ ਰਿਹਾ ਹੈ। ਰਾਹੁਲ ਗਾਂਧੀ ਇਸ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਦੇ ਮੈਂਬਰ ਹਨ। ਕੇਰਲ ’ਚ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਉਹ ਕਾਂਗਰਸ ਦੇ ਗਠਜੋੜ ਨੂੰ ਜਿੱਤ ਨਹੀਂ ਦਿਵਾ ਸਕੇ। ਕਾਂਗਰਸ ਦੀ ਇਸ ਹਾਰ ਕਾਰਨ ਯਕੀਨੀ ਤੌਰ ’ਤੇ ਪਾਰਟੀ ’ਚ ਰਾਹੁਲ ਦੀ ਸਥਿਤੀ ਕਮਜ਼ੋਰ ਹੋਈ ਹੈ। ਉਨ੍ਹਾਂ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਰਤਾਂ ਮੁਤਾਬਿਕ ਚੱਲਣਾ ਹੋਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ

ਹੁਣ ਤਕ ਸਿੱਧੂ ਨੂੰ ਅਹਿਮੀਅਤ ਦਿੰਦੀ ਆ ਰਹੀ ਹਾਈਕਮਾਨ ਲਈ ਹੁਣ ਉਨ੍ਹਾਂ ਨੂੰ ਵਧੇਰੇ ਦੇਰ ਤਕ ਅਹਿਮੀਅਤ ਦੇਣੀ ਸੌਖੀ ਨਹੀਂ ਹੋਵੇਗੀ। ਸਿੱਧੂ ਜੇ ਪੰਜਾਬ ਕਾਂਗਰਸ ’ਚ ਟਿਕੇ ਰਹਿਣਾ ਚਾਹੁੰਣਗੇ ਤਾਂ ਉਨ੍ਹਾਂ ਨੂੰ ਕੈਪਟਨ ਮੁਤਾਬਿਕ ਕੰਮ ਕਰਨਾ ਹੋਵੇਗਾ। ਸਿੱਧੂ ਨੂੰ ਵਧੇਰੇ ਅਹਿਮੀਅਤ ਦੇ ਕੇ ਕੈਪਟਨ ਖੁਦ ਲਈ ਸਿਆਸੀ ਖਾਈ ਨਹੀਂ ਪੁੱਟਣਾ ਚਾਹੁੰਣਗੇ। ਅਜਿਹੀ ਹਾਲਤ ’ਚ ਸਿੱਧੂ ਦੇ ਸਾਹਮਣੇ ਕਾਂਗਰਸ ਤੋਂ ਵਿਦਾਇਗੀ ਤੋਂ ਇਲਾਵਾ ਕੋਈ ਹੋਰ ਸਿਆਸੀ ਰਾਹ ਨਹੀਂ ਬਚੇਗਾ।

ਇਹ ਵੀ ਪੜ੍ਹੋ : ਲੜ ਕੇ ਪੇਕੇ ਗਈ ਪਤਨੀ ਤਾਂ ਜਾਨੋ ਪਿਆਰੀ ਧੀ ਨੂੰ ਪਾਉਣ ਲਈ ਤੜਫ ਰਹੇ ਪਿਓ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਖੁੱਲ੍ਹ ਕੇ ਗਾਂਧੀ ਪਰਿਵਾਰ ਦਾ ਵਿਰੋਧ ਨਹੀਂ ਕੀਤਾ ਹੈ। ਉਹ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀਆ ’ਚ ਸ਼ਾਮਲ ਰਹੇ ਹਨ ਪਰ ਇਸ ਦੇ ਬਦਲੇ ਉਹ ਪੰਜਾਬ ’ਚ ਕਾਂਗਰਸ ਹਾਈਕਮਾਨ ਵੱਲੋਂ ਕਿਸੇ ਤਰ੍ਹਾਂ ਦਾ ਦਖਲ ਨਹੀਂ ਚਾਹੁੰਦੇ। ਉਹ ਪੰਜਾਬ ’ਚ ਪਾਰਟੀ ਪ੍ਰਧਾਨ ਵੀ ਆਪਣੀ ਮਰਜ਼ੀ ਦਾ ਹੀ ਚਾਹੁੰਦੇ ਹਨ। ਨਾਲ ਹੀ ਪਾਰਟੀ ਦਾ ਇੰਚਾਰਜ ਵੀ, ਟਿਕਟਾਂ ਦੀ ਵੰਡ ਤੋਂ ਲੈ ਕੇ ਚੋਣ ਪ੍ਰਚਾਰ ਇੰਚਾਰਜ ਅਤੇ ਚੋਣ ਪ੍ਰਚਾਰ ਮੁਹਿੰਮ ਤਕ ਸਭ ਕੁਝ ਉਹ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਦੇ ਐਲਾਨ ਪਿੱਛੋਂ ਪੰਜਾਬ ਵੱਲ ਫੌਕਸ ਕਰੇਗੀ ਕਾਂਗਰਸ ਹਾਈਕਮਾਨ, ਕੈਪਟਨ-ਸਿੱਧੂ ਵਿਵਾਦ ’ਤੇ ਚਰਚਾ ਸੰਭਵ

ਨਤੀਜੇ ਭਾਂਪ ਕੇ ਹਮਲਾਵਰ ਹੋਏ ਕੈਪਟਨ
ਅਸਲ ’ਚ 4 ਸੂਬਿਆਂ ਅਤੇ ਯੂ. ਟੀ. ਪੁੱਡੂਚੇਰੀ ਦੇ ਚੋਣ ਨਤੀਜਿਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਤੋਂ ਹੀ ਅੰਦਾਜ਼ਾ ਹੋ ਗਿਆ ਸੀ। ਇਸੇ ਕਾਰਨ ਉਨ੍ਹਾਂ ਸਿੱਧੂ ਬਾਰੇ ਆਪਣਾ ਰੁੱਖ ਹਮਲਾਵਰ ਕਰ ਲਿਆ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਕੇਰਲ ’ਚ ਸੱਤਾ ’ਚ ਆ ਸਕਦਾ ਹੈ। ਆਸਾਮ ’ਚ ਕਾਂਗਰਸ ਭਾਜਪਾ ਨੂੰ ਸੱਤਾ ’ਚੋਂ ਬੇਦਖਲ ਕਰ ਸਕਦੀ ਹੈ। ਅਜਿਹਾ ਨਹੀਂ ਹੋਇਆ। ਜੇ ਇੰਝ ਹੁੰਦਾ ਤਾਂ ਪਾਰਟੀ ’ਚ ਰਾਹੁਲ ਦਾ ਸਿਆਸੀ ਕੱਦ ਹੋਰ ਵੀ ਉੱਚਾ ਹੋ ਜਾਣਾ ਸੀ ਕਿਉਂਕਿ ਰਾਹੁਲ ਨੇ ਦੋਹਾਂ ਸੂਬਿਆਂ ’ਚ ਖੁਦ ਨੂੰ ਨਿੱਜੀ ਤੌਰ ’ਤੇ ਫੋਕਸ ਕੀਤਾ ਹੋਇਆ ਸੀ। ਇਨ੍ਹਾਂ ਦੋਹਾਂ ਸੂਬਿਆਂ ’ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਨੂੰ ਭਾਂਪਦਿਆਂ ਹੀ ਕੈਪਟਨ ਨੇ ਸਿੱਧੂ ਵਿਰੁੱਧ ਹਮਲਿਆਂ ਨੂੰ ਤੇਜ਼ ਕਰ ਦਿੱਤਾ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਹੈਸੀਅਤ ਦੱਸਣ ਲਈ ਪਟਿਆਲਾ ਤੋਂ ਹੀ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਘਰ ਦੇ ਕਲੇਸ਼ ਨੇ ਉਜਾੜੇ ਪਾਇਆ ਪਰਿਵਾਰ, ਦੋ ਮਹੀਨਿਆਂ ਦਾ ਪੁੱਤ ਵੀ ਪਹੁੰਚਿਆ ਮੌਤ ਦੇ ਮੂੰਹ ’ਚ

ਰਾਵਤ ਦੇ ਯਤਨ ਹੋਏ ਫੇਲ, ਸਿੱਧੂ ਦਾ ਨਹੀਂ ਹੋਇਆ ਮੁੜ ਵਸੇਬਾ
ਕਾਂਗਰਸ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਦਾ ਇੰਚਾਰਜ ਬਣਾ ਕੇ ਨਵਜੋਤ ਸਿੱਧੂ ਦੇ ਮੁੜ ਵਸੇਬੇ ਲਈ ਭੇਜਿਆ ਸੀ। ਰਾਵਤ ਦੇ ਸਭ ਯਤਨਾਂ ਦੇ ਬਾਵਜੂਦ ਅਮਰਿੰਦਰ ਸਿੰਘ ਨੇ ਸਿੱਧੂ ਦਾ ਮੁੜ ਵਸੇਬਾ ਨਹੀਂ ਹੋਣ ਦਿੱਤਾ। ਕੈਪਟਨ ਅਮਰਿੰਦਰ ਸਿੰਘ ਕਾਰਨ ਸਿੱਧੂ ਨਾ ਤਾਂ ਉਪ ਮੁੱਖ ਮੰਤਰੀ ਬਣ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਸੂਬਾਈ ਇੰਚਾਰਜ ਬਣਾਇਆ ਗਿਆ। ਉਲਟਾ ਸਿੱਧੂ ਦੀਆਂ ਸੋਸ਼ਲ ਮੀਡੀਆ ਪੋਸਟਸ ਨੂੰ ਆਧਾਰ ਬਣਾ ਕੇ ਉਨ੍ਹਾਂ ਵਿਰੁੱਧ ਅਨੁਸ਼ਾਸਨਾਤਮਿਕ ਕਾਰਵਾਈ ਕਰਨ ਦੀ ਵੱਖਰੀ ਤਿਆਰੀ ਕੀਤੀ ਗਈ ਹੈ। ਅਸਲ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦ ਹੈ ਕਿ ਅਗਲੇ ਸਾਲ ਚੋਣਾਂ ’ਚ ਕਾਂਗਰਸ ਲਗਾਤਾਰ ਦੂਜੀ ਵਾਰ ਸੱਤਾ ’ਚ ਆ ਸਕਦੀ ਹੈ। ਉਦੋਂ ਉਨ੍ਹਾਂ ਨੂੰ ਚੁਣੌਤੀ ਦੇਣ ਵਾਲਾ ਕੋਈ ਨੇਤਾ ਨਹੀਂ ਹੋਣਾ ਚਾਹੀਦਾ। ਕੈਪਟਨ ਨੂੰ ਲੱਗ ਰਿਹਾ ਹੈ ਕਿ ਸਿੱਧੂ ਉਨ੍ਹਾਂ ਦੇ ਰਾਹ ’ਚ ਰੋੜੇ ਅਟਕਾ ਸਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਸਿੱਧੂ ਨੂੰ ਵੀ ਕੋਈ ਵੀ ਅਹੁਦਾ ਦੇਣ ਤੋਂ ਨਾਂਹ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਪਾਇਆ ਕੈਪਟਨ ਨੂੰ ਘੇਰਾ, 2016 ਦੀ ਵੀਡੀਓ ਸਾਂਝੀ ਕਰਕੇ ਯਾਦ ਕਰਵਾਇਆ ਵਾਅਦਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News