ਕਾਂਗਰਸ ਤਖ਼ਤਾ ਪਲਟ ’ਤੇ ਵੇਖੋ ਕੀ ਬੋਲੇ ਬਰਿੰਦਰ ਢਿੱਲੋ

Saturday, Sep 18, 2021 - 01:35 PM (IST)

ਕਾਂਗਰਸ ਤਖ਼ਤਾ ਪਲਟ ’ਤੇ ਵੇਖੋ ਕੀ ਬੋਲੇ ਬਰਿੰਦਰ ਢਿੱਲੋ

ਚੰਡੀਗੜ੍ਹ: ਕਾਂਗਰਸ ਹਾਈਕਮਾਨ ਵਲੋਂ ਵਿਧਾਇਕ ਦਲ ਦੀ ਬੈਠਕ ਬੁਲਾਏ ਜਾਣ ਤੋਂ ਮਗਰੋਂ ਪੰਜਾਬ ਕਾਂਗਰਸ ’ਚ ਮਚੀ ਤੜਥੱਲੀ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਬੇਸ਼ੱਕ ਮੈਂ ਵਿਧਾਇਕ ਨਹੀਂ ਹਾਂ ਪਰ ਬਤੌਰ ਅਸੀਂ ਆਪਣੇ ਲੀਡਰ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਹਾਈਕਮਾਨ ਦੇ ਹਰ ਫ਼ੈਸਲੇ ਦੇ ਨਾਲ ਹਾਂ।

ਇਹ ਵੀ ਪੜ੍ਹੋ : 'ਪੰਜਾਬ ਕਾਂਗਰਸ' ’ਚ ਦੇਰ ਰਾਤ ਵੱਡਾ ਧਮਾਕਾ, ਹਾਈਕਮਾਨ ਨੇ ਬੁਲਾਈ ਵਿਧਾਇਕ ਦਲ ਦੀ ਬੈਠਕ

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਖ਼ੁਸ਼ਹਾਲੀ ਦੇ ਲਈ ਆਪਣੇ ਨਿੱਜੀ ਮੁਫ਼ਾਦਾਂ ਤੋਂ ’ਤੇ ਉੱਠੋ ਅਤੇ ਪੰਜਾਬ ਸਾਡਾ ਮੁੱਖ ਫੋਕਸ ਹੈ। ਕਾਂਗਰਸ ਦੀ ਬੁਲੰਦੀ ਦਾ ਝੰਡਾ ਉੱਚਾ ਚੁੱਕੋ।ਪੰਜਾਬ ਯੂਥ ਕਾਂਗਰਸ ਟੀਮ ਮੈਂ ਵਿਧਾਇਕ ਨਹੀਂ ਹਾਂ ਪਰ ਬਤੌਰ ਅਸੀਂ ਆਪਣੇ ਲੀਡਰ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਹਾਈਕਮਾਨ ਦੇ ਹਰ ਫ਼ੈਸਲੇ ਦੇ ਨਾਲ ਖ਼ੜ੍ਹੇ ਹਾਂ। ਦੱਸ ਦੇਈਏ ਕਿ ਬਰਿੰਦਰ ਸਿੰਘ ਢਿਲੋਂ ਵਿਧਾਇਕ ਨਹੀਂ ਹਨ ਉਹ 2017 ’ਚ ਚੋਣਾਂ ਹਾਰ ਗਏ ਸਨ। 

ਇਹ ਵੀ ਪੜ੍ਹੋ :  ਜਲੰਧਰੋਂ ਗ੍ਰਿਫ਼ਤਾਰ ਕੀਤੇ ਗੁਰਮੁੱਖ ਰੋਡੇ ਦਾ ਸਾਥੀ ਗ੍ਰਿਫ਼ਤਾਰ, ਬਰਾਮਦ ਹੋਇਆ ਹਥਿਆਰਾਂ ਦਾ ਜ਼ਖ਼ੀਰਾ


author

Shyna

Content Editor

Related News