ਨਵੀਂ ਬਣ ਰਹੀਆਂ ਪਾਰਟੀਆਂ ਕਾਂਗਰਸ ਦਾ ਹਿੱਸਾ : ਮਜੀਠੀਆ
Friday, Jan 18, 2019 - 11:48 AM (IST)
ਅਜਨਾਲਾ (ਵਰਿਦਰ) : ਪੰਜਾਬ 'ਚ ਨਵੀਆਂ ਬਣ ਰਹੀਆਂ ਸਿਆਸੀ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਝੰਡੇ ਹੇਠ ਇਕੱਤਰ ਹੋਣਗੀਆਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮਜੀਠੀਆ ਅਜਨਾਲਾ ਜ਼ੋਨ ਦੇ ਇੰਚਾਰਜ
ਜੋਧ ਸਿੰਘ ਸਮਰਾ ਨਾਲ ਹਲਕੇ ਦਾ ਦੌਰਾ ਕਰਨ ਪੁੱਜੇ ਹੋਏ ਸਨ।
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਬਿਕਰਾਊਰ ਵਿਖੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨੀਆਂ ਵੀ ਪਾਰਟੀਆਂ ਨਵੀਆਂ ਬਣ ਰਹੀਆਂ ਹਨ, ਇਹ ਕਾਂਗਰਸ ਨੂੰ ਫਾਇਦਾ ਦੇਣ ਲਈ ਹੀ ਹੋਂਦ ਵਿਚ ਆ ਰਹੀਆਂ ਹਨ, ਇਸ ਲਈ ਇਹ ਕੁਝ ਸਮੇਂ ਬਾਅਦ ਕਾਂਗਰਸ ਦਾ ਹੀ ਹਿੱਸਾ ਬਣ ਜਾਣਗੀਆਂ।
