ਐਂਟੀ-ਨਾਰਕੋਟਿਕ ਸੈੱਲ ਵੱਲੋਂ ਮਹਿਲਾ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

Saturday, Nov 25, 2017 - 12:08 PM (IST)

ਐਂਟੀ-ਨਾਰਕੋਟਿਕ ਸੈੱਲ ਵੱਲੋਂ ਮਹਿਲਾ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਪਟਿਆਲਾ (ਬਲਜਿੰਦਰ)-ਪੰਜਾਬ ਕਾਂਗਰਸ ਦੇ ਐਂਟੀ-ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਪਟਿਆਲਾ ਜ਼ਿਲੇ ਦੇ ਮਹਿਲਾ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਰਿੱਕੀ ਛਿੱਬਰ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੇਜਰ ਪ੍ਰਤਾਪ ਸੰਧੂ ਅਤੇ ਸੁਭਾਗੀ ਢਿੱਲੋਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇੱਕ ਸਾਦੇ ਸਮਾਗਮ ਵਿਚ ਚੇਅਰਮੈਨ ਨਿੱਕੜਾ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੋਂ ਇਜਾਜ਼ਤ ਲੈਣ ਦੇ ਬਾਅਦ ਜ਼ਿਲੇ ਦੇ ਮਹਿਲਾ ਵਿੰਗ ਢਾਂਚੇ ਦਾ ਐਲਾਨ ਕੀਤਾ ਹੈ। 
ਚੁਣੇ ਗਏ ਅਹੁਦੇਦਾਰਾਂ ਵਿਚ ਹਰਪ੍ਰੀਤ ਕੌਰ ਜਨਰਲ ਸਕੱਤਰ, ਪ੍ਰਤਿਭਾ ਗਾਂਧੀ ਸਲਾਹਕਾਰ, ਅਸ਼ਪਿੰਦਰ ਕੌਰ ਭੱਠਲ ਸਕੱਤਰ, ਅਮਨਦੀਪ ਕੌਰ ਸੋਸ਼ਲ ਮੀਡੀਆ ਇੰਚਾਰਜ, ਪੱਲਵੀ ਧੀਮਾਨ ਪ੍ਰਾਪੇਗੰਡਾ ਸਕੱਤਰ, ਮੈਡਮ ਅੰਜਲੀ ਜੁਆਇੰਟ ਸਕੱਤਰ ਅਤੇ ਨਵਨੀਤ ਕੌਰ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।  ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਦੱਸਿਆ ਕਿ ਜ਼ਿਲੇ ਦੇ ਜਥੇਬੰਦਕ ਢਾਂਚੇ ਦਾ ਐਲਾਨ 3 ਹਿੱਸਿਆਂ ਵਿਚ ਕੀਤਾ ਜਾਵੇਗਾ। ਇਨ੍ਹਾਂ ਵਿਚੋਂ ਅੱਜ ਇਕ ਲਿਸਟ ਜਾਰੀ ਕਰ ਦਿੱਤੀ ਗਈ ਹੈ। ਬਾਕੀ 2 ਦਾ  ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਅੱਗੇ ਆਉਣ ਨਾਲ ਨਸ਼ਾ ਸਮੱਗਲਰਾਂ ਖਿਲਾਫ ਛੇੜੀ ਮੁਹਿੰਮ ਹੋਰ ਮਜ਼ਬੂਤੀ ਨਾਲ ਚਲਾਈ ਜਾ ਸਕੇਗੀ। ਮਹਿਲਾਵਾਂ ਭਾਵੇਂ ਮਾਂ, ਭੈਣ ਹੋਵੇ ਜਾਂ ਫਿਰ ਪਤਨੀ, ਉਸ ਨੂੰ ਸਭ ਤੋਂ ਪਹਿਲਾ ਵਿਅਕਤੀ ਦੀਆਂ ਗਲਤ ਆਦਤਾਂ ਦਾ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਂਦਾ ਹੈ। ਨਿਸ਼ਚਿਤ ਤੌਰ 'ਤੇ ਵਿਅਕਤੀ ਨੂੰ ਨਸ਼ੇ ਦੀ ਦਲਦਲ ਵਿਚ ਜਾਣ ਤੋਂ ਪਹਿਲਾਂ ਸਮੇਂ ਸਿਰ ਬਚਾਇਆ ਜਾ ਸਕਦਾ ਹੈ। ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਟਿਆਲਾ ਸ਼ਹਿਰੀ ਦੇ ਚੇਅਰਮੈਨ ਹਰਮਿੰਦਰ ਸੰਧੂ ਹੈਰੀ ਨੇ ਮਹਿਲਾ ਵਿੰਗ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਸ਼ਾ ਸਮੱਗਲਰਾਂ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਈ ਰਣਬੀਰ ਮਹਿਲ, ਹਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਬੇਦੀ ਵੀ ਹਾਜ਼ਰ ਸਨ।


Related News