''ਆਪ'' ਤੇ ਅਕਾਲੀ ਵਰਕਰਾਂ ਨੇ ਕਾਂਗਰਸ ਨਾਲ ਮਿਲਾਇਆ ''ਹੱਥ''

Thursday, Jun 21, 2018 - 10:46 AM (IST)

''ਆਪ'' ਤੇ ਅਕਾਲੀ ਵਰਕਰਾਂ ਨੇ ਕਾਂਗਰਸ ਨਾਲ ਮਿਲਾਇਆ ''ਹੱਥ''

ਦੇਵੀਗੜ੍ਹ (ਜ. ਬ.) — ਅੱਜ ਹਲਕਾ ਸਨੌਰ 'ਚ ਕਾਂਗਰਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ, ਜਦੋਂ ਨੌਜਵਾਨ ਆਗੂ ਆਪਾਰ ਸਿੰਘ ਗਿੱਲ ਦੀ ਅਗਵਾਈ ਹੇਠ ਦੇ ਦਰਜਨ ਦੇ ਲਗਭਗ ਆਮ ਆਦਮੀ ਪਾਰਟੀ (ਆਪ) ਤੇ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸ ਦੇ ਨਾਲ 'ਹੱਥ' ਮਿਲਾ ਕੇ ਪਾਰਟੀ ਨੂੰ ਮਜ਼ਬੂਤ ਕੀਤਾ। ਉਕਤ ਆਗੂਆਂ ਨੂੰ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਸਿਰੋਪੇ ਦੇ ਕੇ ਸਨਮਾਨਤ ਕਰਦਿਆਂ ਤੇ ਹਰ ਤਰ੍ਹਾਂ ਦੇ ਮਾਨ-ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਦੇਵੀਗੜ੍ਹ ਇਲਾਕੇ 'ਚ ਬਰਸਾਤਾਂ ਸਮੇਂ ਹੜਾਂ ਦੇ ਪਾਣੀ ਨਾਲ ਹੁੰਦੀ ਤਬਾਹੀ ਤੋਂ ਬਚਾਉਣ ਲਈ ਇਲਾਕੇ ਦੀਆਂ ਦੀਆਂ ਛੋਟੀਆਂ ਪੁਲੀਆਂ ਨੂੰ ਵੱਡਾ ਤੇ ਚੌੜਾ ਬਣਾਉਣ ਲਈ ਡਰੇਨ ਮਹਿਕਮੇ ਵਲੋਂ ਵਿਸ਼ੇਸ਼ ਤੌਰ 'ਤੇ ਇਕ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਹੈਰੀਮਾਨ ਨੇ ਅੱਗੇ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ, ਜਿਸ ਤਹਿਤ ਲਗਭਗ ਸਾਰੀਆਂ ਸੜਕਾਂ ਦੀਆਂ ਬਰਮਾਂ ਨੂੰ ਚੌੜਾ ਕਰਨ ਲਈ ਮਿੱਟੀ ਪਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਉਪਰੰਤ ਰੋੜਾ ਤੇ ਬਜਰੀ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।


Related News