10 ਸਾਲ ਦੀਆਂ ਸਹੂਲਤਾਂ ਕਾਂਗਰਸ ਨੇ ਲੋਕਾਂ ਤੋਂ 10 ਮਹੀਨਿਆਂ ''ਚ ਖੋਹੀਆਂ - ਬਿੱਲਾ ਚੀਮਾ

Monday, Jan 08, 2018 - 06:07 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਕਮੇਟੀ ਦਾ ਜਨਰਲ ਸਕੱਤਰ ਥਾਪੇ ਜਾਣ ਨਾਲ ਹਲਕਾ ਤਰਨਤਾਰਨ ਦੇ ਅਕਾਲੀ ਵਰਕਰਾਂ ਦਾ ਮਾਣ ਵਧਾਇਆ ਹੈ ਤੇ ਅੱਜ ਹਲਕੇ ਦੇ ਲੋਕ ਸੰਧੂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦੇ ਹਨ। ਇਹ ਪ੍ਰਗਟਾਵਾ ਅਕਾਲੀ ਬਲਵਿੰਦਰ ਸਿੰਘ ਬਿੱਲਾ ਚੀਮਾ ਨੇ ਕਰਦਿਆਂ ਕਿਹਾ ਕਿ ਹਰਮੀਤ ਸਿੰਘ ਸੰਧੂ ਜਿਥੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ, ਉਥੇ ਹੀ ਉਹ ਅਕਾਲੀ ਸਰਕਾਰ 'ਚ ਮੁੱਖ ਪਾਰਲੀਮਨੀ ਸਕੱਤਰ ਵੀ ਰਹੇ ਹਨ ਤੇ ਉਨ੍ਹਾਂ ਦਾ ਕੱਦ ਪਾਰਟੀ 'ਚ ਨਾਮਵਰ ਆਗੂਆਂ ਦੀ ਲਿਸਟ 'ਚ ਆਉਂਦਾ ਹੈ। ਬਿੱਲਾ ਚੀਮਾ ਨੇ ਕਿਹਾ ਕਿ ਸੰਧੂ ਦੀ ਨਿਯੁਕਤੀ ਨਾਲ ਅਕਾਲੀ ਵਰਕਰਾਂ 'ਚ ਨਵੀਂ ਰੂਹ ਫੂਕੀ ਗਈ ਹੈ ਅਤੇ ਉਨ੍ਹਾਂ ਦਾ ਮਨੋਬਲ ਵਧਣ ਦੇ ਨਾਲ ਹੌਸਲੇ ਵੀ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਦੇ ਰਾਜ 'ਚ ਪੰਜਾਬ ਵਾਸੀਆਂ ਨੇ ਜੋ ਖੁਸ਼ੀਆਂ 'ਤੇ ਬਹਾਰਾਂ ਦਾ ਸੁੱਖ ਮੰਨਿਆਂ ਹੈ ਉਹ ਕਾਂਗਰਸ ਦੀ ਸਰਕਾਰ ਨੇ 10 ਮਹੀਨਿਆਂ ਦੇ ਰਾਜ 'ਚ ਲੋਕਾਂ ਤੋਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੋਂ ਖੋਹ ਕੇ ਲੋਕਾਂ ਪੱਲੇ ਨਿਰਾਸ਼ਾ ਪਾਈ ਹੈ ਤੇ ਲੋਕਾਂ ਦਾ ਕਾਂਗਰਸ ਤੋਂ ਬੁਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ। ਬਿੱਲਾ ਚੀਮਾ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਅੱਜ ਵਿਧਾਨ ਸਭਾ ਚੋਣਾਂ ਹੋ ਜਾਂਦੀਆਂ ਹਨ ਤਾਂ ਜਿਥੇ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਨਣਾ ਤੈਅ ਹੈ ਉਥੇ ਹੀ ਹਰਮੀਤ ਸਿੰਘ ਸੰਧੂ ਦੀ ਸ਼ਾਨਮਤੀ ਜਿੱਤ ਹੋਣਾ ਯਕੀਨਣ ਹੈ। ਇਸ ਮੌਕੇ ਅੰਗਰੇਜ ਸਿੰਘ ਢੰਡ, ਨਿਸ਼ਾਨ ਸਿੰਘ ਗੰਡੀਵਿੰਡ ਸਾਬਕਾ ਸਰਪੰਚ, ਜਗੀਰ ਸਿੰਘ ਗੰਡੀਵਿੰਡ, ਜਗਮੀਤ ਸਿੰਘ ਚੇਅਰਮੈਨ, ਰਵਿੰਦਰ ਸਿੰਘ ਚੀਮਾ, ਜੋਗਾ ਸਿੰਘ ਚੀਮਾ ਅਤੇ ਬੀਰ ਪਹਿਲਵਾਨ ਚੀਮਾ ਆਦਿ ਹਾਜ਼ਰ ਸਨ।


Related News