ਕਾਂਗਰਸ ਤੇ ਆਪ ''ਤੇ ਵਰ੍ਹੇ ਦਲਜੀਤ ਚੀਮਾ
Sunday, Dec 30, 2018 - 08:33 AM (IST)
ਫਰੀਦਕੋਟ(ਜਗਤਾਰ)— ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਪਟੀਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਸਾਬਕਾ ਅਕਾਲੀ ਮੰਤਰੀ ਦਲਜੀਤ ਚੀਮਾ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ। ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਸਾਹਮਣੇ ਪੇਸ਼ੀ ਤੋਂ ਬਾਅਦ ਚੀਮਾ ਨੇ 'ਆਪ' ਤੇ ਕਾਂਗਰਸ 'ਤੇ ਜੰਮ ਕੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕ ਅਮਨ ਅਰੋੜਾ ਤਾਂ ਅਕਾਲ ਤਖਤ 'ਤੇ ਸਵਾਲ ਚੁੱਕ ਰਿਹਾ ਹੈ, ਜੋ ਸਰਾਸਰ ਗਲਤ ਹੈ।
ਐੱਸ. ਆਈ . ਟੀ. ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਐੱਸ. ਆਈ. ਟੀ ਹੁਣ ਤੱਕ 200 ਦੇ ਕਰੀਬ ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ ਤੇ ਉਨ੍ਹਾਂ ਵੱਲੋਂ ਜਲਦ ਹੀ ਅਦਾਲਤ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਉੱਧਰ ਦਲਜੀਤ ਚੀਮਾ ਨੇ ਪਟੀਸ਼ਨ ਪਾਉਣ ਵਾਲੇ ਵਿਧਾਇਕ ਸੰਦੋਆ ਖਿਲਾਫ ਵੀ ਜੰਮ ਕੇ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਸੰਦੋਆ ਇੱਕੋ-ਇਕ ਵਿਧਾਇਕ ਜਿਸ ਦੇ ਪੂਰੀ ਦੁਨੀਆ ਸਾਹਮਣੇ ਛਿੱਤਰ ਪਏ।