ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਰਾਜਾ ਵੜਿੰਗ ਨੇ‘ਆਪ’ ’ਤੇ ਬੋਲੇ ਵੱਡੇ ਹਮਲੇ

Sunday, Apr 03, 2022 - 06:03 PM (IST)

ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਰਾਜਾ ਵੜਿੰਗ ਨੇ‘ਆਪ’ ’ਤੇ ਬੋਲੇ ਵੱਡੇ ਹਮਲੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਕਾਂਗਰਸ ਵੱਲੋਂ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਅਤੇ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਇਥੋਂ ਦੇ ਮੁਕਤੇ ਮੀਨਾਰ ਵਿਖੇ ਕੇਂਦਰ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਪੂਰੇ ਜ਼ਿਲ੍ਹੇ ਦੇ ਆਗੂਆਂ ਤੋਂ ਇਲਾਵਾ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੂਰੇ ਦੇਸ਼ ਵਿਚ ਮਹਿੰਗਾਈ ਨੂੰ ਲੈ ਕੇ ਧਰਨੇ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੈਟਰੋਲ ਡੀਜ਼ਲ ਅਤੇ ਐੱਲ. ਪੀ. ਜੀ. ਗੈਸ ਦੀਆਂ ਕੀਮਤਾਂ ਵੱਧ ਰਹੀਆਂ ਹਨ, ਇਸ ਖ਼ਿਲਾਫ਼ ਕਾਂਗਰਸ ਪਾਰਟੀ ਲੜਾਈ ਲੜ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ, ਹੁਣ ਪਟਿਆਲਾ ’ਚ ਇਕੱਠੇ ਹੋਏ ਕਾਂਗਰਸੀ

ਇਸ ਦੌਰਾਨ ਵੜਿੰਗ ਨੇ ਆਮ ਆਦਮੀ ਪਾਰਟੀ ’ਤੇ ਵੀ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿਚ ਸਮਾਰਟ ਮੀਟਰ ਲੱਗ ਰਹੇ ਹਨ। ਇਹੋ ਤਾਂ ਬਦਲਾਅ ਹੈ। ਰਾਜ ਸਭਾ ਮੈਂਬਰ ਅਜਿਹੇ ਲੋਕਾਂ ਨੂੰ ਬਣਾਇਆ ਗਿਆ, ਜਿਹੜੇ ਕਰੋੜਪਤੀ ਹਨ। ਜਿਹੜੇ ਲੋਕਾਂ ਨੇ ਪਾਰਟੀ ਨੂੰ ਖੜ੍ਹਾ ਕੀਤਾ, ਉਨ੍ਹਾਂ ਨੂੰ ਹੀ ਪਾਰਟੀ ਨੇ ਪਿੱਛੇ ਧੱਕ ਦਿੱਤਾ। ‘ਆਪ’ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ, ਸਰਪੰਚਾਂ ਨੂੰ 25000 ਰੁਪਏ ਤਨਖਾਹ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਆਖ ਰਹੀ ਸੀ ਪਰ ਇਸ ਸਭ ਦਾ ਸੱਚ ਬਹੁਤ ਜਲਦੀ ਹੀ ਸਾਰਿਆਂ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਪਹਿਲਾਂ ਆਸ਼ਕ ਨੇ ਕੀਤੀ ਖ਼ੁਦਕੁਸ਼ੀ, ਫਿਰ ਪਤੀ ਨੇ ਪੀਤਾ ਜ਼ਹਿਰ

ਵੜਿੰਗ ਨੇ ਕਿਹਾ ਕਿ ਅੱਜ ਤੋਂ 8 ਸਾਲ ਪਹਿਲਾਂ ਕਾਂਗਰਸ ਦੇ ਰਾਜ ਸਮੇਂ ਜੇ ਐੱਲ. ਪੀ. ਜੀ. ਗੈਸ ਦੀ ਕੀਮਤ ਦੀ ਗੱਲ ਕਰੀਏ ਤਾਂ 350 ਦਾ ਗੈਸ ਸਿਲੰਡਰ ਮਿਲਦਾ ਸੀ ਜੋ ਕਿ ਅੱਜ 950 ਰੁਪਏ ਵਿਚ ਮਿਲ ਰਿਹਾ ਹੈ , ਜੇ ਡੀਜ਼ਲ ਦੇ ਰੇਟ ਦੀ ਗੱਲ ਕਰੀਏ ਤਾਂ ਉਸ ਸਮੇਂ ਡੀਜ਼ਲ 45 ਰੁਪਏ ਲਿਟਰ ਸੀ ਅਤੇ ਪੈਟਰੋਲ 50 ਰੁਪਏ ਲਿਟਰ ਸੀ। ਉਸ ਸਮੇਂ ਜੇ ਪੈਟਰੋਲ ਡੀਜ਼ਲ ਵੱਧਦਾ ਸੀ ਤਾਂ 2-3 ਪੈਸੇ  ਹੀ ਵਾਧਾ ਹੁੰਦਾ ਸੀ ਜਦਕਿ ਹੁਣ ਇਕੱਠੇ 3 ਰੁਪਏ ਤੋਂ ਪੰਜ ਰੁਪਏ ਵੱਧ ਰਿਹਾ ਹੈ। ਉਧਰ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ  ਪੰਜਾਬ ਵਿਚ ਚਿੱਪਾਂ ਵਾਲੇ ਮੀਟਰ ਲੱਗ ਰਹੇ ਹਨ ਅਤੇ ਰਾਜ ਸਭਾ ਵਿਚ ਬਾਹਰੀ ਲੋਕ ਜਾ ਰਹੇ ਹਨ ਇਹ ਬਦਲਾਅ ਹੀ ਹੈ। ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜ੍ਹਾ ਕੀਤਾ ਸੀ ਉਨ੍ਹਾਂ ਨੂੰ ਕੈਬਨਿਟ ਵਿਚ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ : ਹੁਣ ਫਿਰੋਜ਼ਪੁਰ ’ਚ ਚੱਲ੍ਹੀਆਂ ਅੰਨ੍ਹੇਵਾਹ ਗੋਲ਼ੀਆਂ, ਸ਼ਰੇਆਮ ਮੌਤ ਦੇ ਘਾਟ ਉਤਾਰਿਆ ਨੌਜਵਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News