ਪਟਿਆਲਾ ਜ਼ਿਲ੍ਹੇ ’ਚ 27 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ

Friday, Jan 08, 2021 - 12:03 AM (IST)

ਪਟਿਆਲਾ ਜ਼ਿਲ੍ਹੇ ’ਚ 27 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 27 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਪ੍ਰਾਪਤ 1488 ਕਰੀਬ ਰਿਪੋਰਟਾਂ ’ਚੋਂ 27 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਮਿਸ਼ਨ ਫਤਿਹ ਤਹਿਤ ਜ਼ਿਲੇ ਦੇ 19 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 251 ਹੈ।

ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਦੇਖਣ ’ਚ ਆ ਰਿਹਾ ਹੈ ਕਿ ਕਈ ਮਰੀਜ਼ ਆਖਰੀ ਸਟੇਜ ’ਤੇ ਹਸਪਤਾਲ ਪਹੁੰਚ ਰਹੇ ਹਨ, ਜਿਸ ਕਾਰਣ ਕਈ ਮਰੀਜ਼ਾਂ ਦੀ ਹਸਪਤਾਲ ਪਹੁੰਚਣ ਸਮੇਂ ਆਕਸੀਜ਼ਨ ਦੀ ਮਾਤਰਾ ਪਹਿਲਾਂ ਤੋਂ ਹੀ ਘੱਟ ਹੁੰਦੀ ਹੈ ਅਤੇ ਮਰੀਜ਼ ਨੂੰ ਬਚਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ ਲੱਛਣ ਆਉਣ ’ਤੇ ਕੋਵਿਡ ਟੈਸਟ ਕਰਾਉਣਾ ਯਕੀਨੀ ਬਣਾਇਆ ਜਾਵੇ।

ਕੁੱਲ ਪਾਜ਼ੇਟਿਵ 15917

ਠੀਕ ਹੋਏ 15177

ਐਕਟਿਵ 251

ਮੌਤਾਂ 489


author

Bharat Thapa

Content Editor

Related News