ਮਾਨ ਦਲ ਵੀ ਕਰੇ ਆਪਣੀ ਸਿਆਸੀ ਕਾਨਫਰੰਸ ਰੱਦ: ਲੌਂਗੋਵਾਲ

Wednesday, Dec 19, 2018 - 10:49 AM (IST)

ਮਾਨ ਦਲ ਵੀ ਕਰੇ ਆਪਣੀ ਸਿਆਸੀ ਕਾਨਫਰੰਸ ਰੱਦ: ਲੌਂਗੋਵਾਲ

ਫਤਿਹਗੜ੍ਹ ਸਾਹਿਬ (ਜਗਦੇਵ)—ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ  ਜੀ ਦੀ ਅਦੁੱਤੀ  ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਿੰਘ ਸਭਾ ਮੌਕੇ ਸਮੁੱਚੀਆਂ ਪਾਰਟੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੁਕਮਨਾਮੇ 'ਤੇ ਪਹਿਰਾ ਦਿੰਦਿਆਂ ਆਪਸੀ ਦੂਸ਼ਣਬਾਜ਼ੀ ਨੂੰ ਦਰਸਾਉਂਦੀਆਂ ਸਿਆਸੀ ਕਾਨਫਰੰਸਾਂ ਰੱਦ ਕਰ ਕੇ ਸ਼ਲਾਘਾਯੋਗ ਫੈਸਲਾ ਲਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਿਆਸੀ ਸ਼ਹੀਦੀ ਕਾਨਫਰੰਸ ਰੱਦ ਕਰ ਕੇ ਲਾਸਾਨੀ ਸ਼ਹੀਦੀ ਨੂੰ ਵਿਰਾਗਮਈ ਭਾਵਨਾ ਨਾਲ ਮਨਾਵੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਿੰਘ ਸਭਾ ਦੀਆਂ ਅਗਾਊਂ ਸੁਚਾਰੂ ਤਿਆਰੀਆਂ ਸਬੰਧੀ ਜ਼ਿਲਾ ਪ੍ਰਸ਼ਾਸਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਸ਼ਹੀਦੀ ਸਿੰਘ ਸਭਾ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਸਟੇਜ ਲਗਾਈ ਜਾਵੇਗੀ, ਜਿਥੇ ਰਾਗੀ, ਕਵੀਸ਼ਰੀ-ਢਾਡੀ, ਕਥਾਵਾਚਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਸੁਣਾਉਣਗੇ। 
ਉਨ੍ਹਾਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਨਿਆਂ ਪ੍ਰਣਾਲੀ ਤੋਂ ਇਨਸਾਫ ਮਿਲਣ ਦੀ ਆਸ ਬੱਝੀ ਹੈ ਤੇ  ਹੁਣ ਜਗਦੀਸ਼ ਟਾਈਟਲਰ ਤੇ ਕਮਲ ਨਾਥ ਨੂੰ ਵੀ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਹਾਈਕੋਰਟ ਦੀ ਜਜਮੈਂਟ ਵਿਚ ਵੀ ਲਿਖਿਆ ਗਿਆ ਹੈ ਕਿ ਸੱਜਣ ਕੁਮਾਰ ਹੁਣ ਤੱਕ ਸਿਆਸੀ ਰਹਿਨੁਮਾਈ ਕਾਰਨ ਹੀ ਬਚਦਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਬੀਬੀ ਜਗਦੀਸ਼ ਕੌਰ ਵਲੋਂ ਸੁਪਰੀਮ ਕੋਰਟ 'ਚ ਜਾਣ ਤੱਕ ਤੇ ਹੋਰ ਜੋ ਵੀ ਲੋੜ ਹੋਵੇਗੀ, ਉਸ ਲੋੜ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਮਦਦ ਕਰ ਰਹੀ ਹੈ ਤੇ ਹੁਣ ਵੀ ਕਰੇਗੀ। 

ਇਸ ਮੌਕੇ ਹੋਰਨਾਂ ਤੋਂ ਇਲਾਵ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਜਥੇਦਾਰ ਸਵਰਨ ਸਿੰਘ ਚਨਾਰਥਲ, ਦਰਬਾਰਾ ਸਿੰਘ ਗੁਰੂ, ਜਥੇਦਾਰ ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰਿਆ, ਜਰਨੈਲ ਸਿੰਘ ਕਰਤਾਰਪੁਰ, ਰਵਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਘੁਬੀਰ ਸਿੰਘ ਸਹਾਰਨਮਾਜਰਾ, ਗੁਰਮੀਤ ਸਿੰਘ ਧਾਲੀਵਾਲ, ਪੀ. ਏ. ਦਰਸ਼ਨ ਸਿੰਘ, ਲਖਵੀਰ ਸਿੰਘ ਥਾਬਲਾ, ਮਲਕੀਤ ਸਿੰਘ ਮਠਾੜੂ, ਸਕੱਤਰ ਸ਼੍ਰੋਮਣੀ ਕਮੇਟੀ ਸੁਖਦੇਵ ਸਿੰਘ, ਐਡੀ. ਸਕੱਤਰ ਸਿਮਰਜੀਤ ਸਿੰਘ ਕੰਗ, ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਐੱਸ. ਪੀ. ਡੀ. ਹਰਪਾਲ ਸਿੰਘ, ਐੱਸ. ਪੀ. ਐੱਚ. ਰਵਿੰਦਰਪਾਲ ਸਿੰਘ ਸੰਧੂ, ਜੀ. ਏ. ਸ. ਚਰਨਜੀਤ ਸਿੰਘ, ਮੈਨੇਜਰ ਅਮਰਜੀਤ ਸਿੰਘ, ਮੈਨੇਜਰ ਜੋਗਾ ਸਿੰਘ, ਐਡੀਸ਼ਨਲ ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਮੀਤ ਮੈਨੇਜਰ ਕਰਮਜੀਤ ਸਿੰਘ, ਹਰਵਿੰਦਰ ਸਿੰਘ  ਬੱਬਲ, ਗੁਰਵਿੰਦਰ ਸਿੰਘ ਸੋਹੀ ਤੇ ਅਵਤਾਰ ਸਿੰਘ ਫੌਜੀ ਆਦਿ ਵੀ ਹਾਜ਼ਰ ਸਨ।ਸਿੰਘ ਸਭਾ ਮੌਕੇ ਮਾਨ ਦਲ ਵੀ ਕਰੇ ਆਪਣੀ ਸਿਆਸੀ ਕਾਨਫਰੰਸ ਰੱਦ : ਭਾਈ ਲੌਂਗੋਵਾਲ


author

Shyna

Content Editor

Related News