ਜਨਮ ਅਤੇ ਮੌਤ ਸਰਟੀਫਿਕੇਟ ਬ੍ਰਾਂਚ ਦਫ਼ਤਰ ਦੇ ਦੇਖੋ ਹਾਲਾਤ, ਮੀਂਹ 'ਚ ਚੋਅ ਰਹੇ ਕਮਰੇ, ਰਿਕਾਰਡ ਖਰਾਬ

06/08/2023 1:39:45 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬ 'ਚ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਮੀਂਹ ਦਾ ਕਿਸਾਨਾਂ ਨੂੰ ਤਾਂ ਫਾਇਦਾ ਹੈ ਪਰ ਬਟਾਲਾ ਦੇ ਨਗਰ ਨਿਗਮ ਦਫ਼ਤਰ ਦੇ ਜਨਮ ਅਤੇ ਮੌਤ ਦੇ ਸਰਟੀਫਿਕੇਟ ਬਣਾਉਣ ਵਾਲੀ ਬ੍ਰਾਂਚ ਦੇ ਦਫ਼ਤਰ 'ਚ ਨੁਕਸਾਨ ਹੋ ਰਿਹਾ ਹੈ। ਮੀਂਹ ਦਾ ਪਾਣੀ ਦਫ਼ਤਰ 'ਚ ਟਪਕਣ ਕਾਰਨ ਲੋਕਾਂ ਦਾ ਪੁਰਾਣਾ ਰਿਕਾਰਡ ਬਰਬਾਦ ਹੋ ਰਿਹਾ। ਅਧਿਕਾਰੀਆਂ ਨੂੰ ਆਪਣੀ ਨੌਕਰੀ ਦਾ ਖਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਨਿਯੁਕਤ

ਇਸ ਕਾਰਨ ਬ੍ਰਾਂਚ ਵਿੱਚ 1846 ਤੋਂ ਲੈ ਕੇ ਹੁਣ ਤੱਕ ਦੇ ਜਨਮ ਮੌਤ ਦੇ ਸਰਟੀਫਿਕੇਟ ਦਾ ਰਿਕਾਰਡ ਖਰਾਬ ਹੋ ਚੁੱਕਾ ਹੈ। ਜਿਸ ਕਮਰੇ ਵਿੱਚ ਇਹ ਬ੍ਰਾਂਚ ਚੱਲ ਰਹੀ ਹੈ, ਉਸ ਦੀ ਕਰੀਬ ਇਕ ਸਾਲ ਪਹਿਲਾਂ ਹੀ ਲੱਖਾਂ ਰੁਪਏ ਖਰਚ ਕਰਕੇ ਰਿਪੇਅਰ ਕੀਤੀ ਗਈ ਸੀ ਪਰ ਹਾਲਾਤ ਨਹੀਂ ਬਦਲੇ। ਜਦੋਂ ਵੀ ਬਾਰਿਸ਼ ਹੁੰਦੀ ਹੈ ਤੇ ਸਾਰਾ ਦਫ਼ਤਰ ਮੀਂਹ ਦੇ ਪਾਣੀ ਨਾਲ ਚੋਣ ਲੱਗਦਾ ਹੈ, ਜਿਸ ਕਰਕੇ ਲੋਕਾਂ ਦਾ ਜ਼ਰੂਰੀ ਰਿਕਾਰਡ ਖ਼ਰਾਬ ਹੋ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਛੁਡਵਾਉਣ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ

ਬ੍ਰਾਂਚ ਅਧਿਕਾਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਮੁਸ਼ਕਿਲ ਬਾਰੇ ਜਾਣੂ ਕਰਵਾ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਇਹ ਰਿਕਾਰਡ ਲੈ ਕੇ ਕੋਰਟ ਵਿੱਚ ਜਾਣਾ ਪੈਂਦਾ ਹੈ, ਜਿਸ ਦਿਨ ਕਿਸੇ ਮਾਣਯੋਗ ਜੱਜ ਨੇ ਸਜ਼ਾ ਸੁਣਾਈ ਤੇ ਮੇਰਾ ਅਤੇ ਮੇਰੇ ਸਟਾਫ ਦਾ ਨੁਕਸਾਨ ਹੋਵੇਗਾ, ਸਾਨੂੰ ਸਾਡੀ ਨੌਕਰੀ 'ਤੇ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News