ਸਰਕਾਰੀ ਹਸਪਤਾਲ ਖੰਨਾ ਦਾ ਹਾਲ, 15 ਦਿਨਾਂ ਬਾਅਦ ਵੀ ਨਹੀਂ ਆਉਂਦੀ ਵਾਰੀ
Wednesday, Aug 31, 2022 - 01:02 AM (IST)
ਖੰਨਾ (ਬਿਪਨ) : ਜਿੱਥੇ ਇਕ ਪਾਸੇ ਖੰਨਾ ਦੇ ਮੁਹੱਲਾ ਕਲੀਨਿਕ ਨੂੰ ਪੰਜਾਬ ਦਾ ਸਭ ਤੋਂ ਮੋਹਰੀ ਮੁਹੱਲਾ ਕਲੀਨਿਕ ਦੱਸਿਆ ਜਾ ਰਿਹਾ ਹੈ, ਉਥੇ ਹੀ ਇਸ ਸ਼ਹਿਰ ਦੇ ਸਰਕਾਰੀ ਹਸਪਤਾਲ ਦਾ ਹਾਲ ਇਹ ਹੈ ਕਿ ਮਰੀਜ਼ਾਂ ਨੂੰ ਪੱਖੇ ਤੱਕ ਨਸੀਬ ਨਹੀਂ ਹੋ ਰਹੇ। 15 ਦਿਨਾਂ ਮਗਰੋਂ ਵੀ ਲੈਬਾਰਟਰੀ 'ਚ ਟੈਸਟ ਦੀ ਵਾਰੀ ਨਹੀਂ ਆਉਂਦੀ। ਲੋਕਾਂ ਨੇ ਹਸਪਤਾਲ ਦੀ ਕਾਰਜਸ਼ੈਲੀ ਖ਼ਿਲਾਫ਼ ਰੋਸ ਜਤਾਇਆ। ਜੇਕਰ ਇਹ ਵੀਡੀਓ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇਖ ਰਹੇ ਹਨ ਤਾਂ ਉਨ੍ਹਾਂ ਨੂੰ ਖੁਦ ਹੀ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਅੱਤ ਦੀ ਗਰਮੀ 'ਚ ਮਰੀਜ਼ਾਂ ਦਾ ਪੱਖਿਆਂ ਤੋਂ ਬਿਨਾਂ ਕੀ ਹਾਲ ਹੁੰਦਾ ਹੋਵੇਗਾ, ਇਲਾਜ ਤਾਂ ਦੂਰ ਦੀ ਗੱਲ ਰਹੀ। ਇਨ੍ਹਾਂ ਲੋਕਾਂ ਨੇ ਵੀ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਹਸਪਤਾਲਾਂ 'ਚ ਚੰਗੇ ਪ੍ਰਬੰਧ ਕੀਤੇ ਜਾਣ। ਔਰਤਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ। ਸਵੇਰੇ 7 ਵਜੇ ਲਾਈਨਾਂ 'ਚ ਲੱਗਣ ਮਗਰੋਂ ਵੀ ਟੈਸਟ ਨਹੀਂ ਕੀਤੇ ਜਾਂਦੇ। 15 ਦਿਨਾਂ ਮਗਰੋਂ ਮੁਸ਼ਕਿਲ ਨਾਲ ਵਾਰੀ ਆਉਂਦੀ ਹੈ। ਉਪਰੋਂ ਪੱਖੇ ਨਾ ਹੋਣ ਕਰਕੇ ਲੋਕਾਂ ਦਾ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਦੂਜੀ ਪਤਨੀ ਦੀ ਪਟੀਸ਼ਨ 'ਤੇ MLA ਪਠਾਣਮਾਜਰਾ, ਭਾਣਜੇ ਤੇ DGP ਨੂੰ ਹਾਈ ਕੋਰਟ ਦਾ ਨੋਟਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।