ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਅਹਿਮ ਖ਼ੁਲਾਸੇ, ਪਤਨੀ ਬੋਲੀ ਹਨੇਰੇ 'ਚ ਤੀਰ ਚਲਾ ਰਹੀ ਪੁਲਸ (ਵੀਡੀਓ)

Monday, Nov 02, 2020 - 11:19 AM (IST)

ਚੰਡੀਗੜ੍ਹ : ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਪੁਲਸ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਪੁਲਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਪਿੱਛੇ ਬਲਵਿੰਦਰ ਅਤੇ ਉਨ੍ਹਾਂ ਦੇ ਪੁੱਤਰ ਦਾ ਕਫੀ ਸਮੇਂ ਤੋਂ ਗੈਂਗਸਟਰਾਂ ਨਾਲ ਚੱਲ ਰਿਹਾ ਝਗੜਾ ਮੁੱਖ ਕਾਰਨ ਹੋ ਸਕਦਾ ਹੈ। ਪੁਲਸ ਮੁਤਾਬਕ ਇਸ ਝਗੜੇ ਕਾਰਨ ਹੀ ਗੈਂਗਸਟਰਾਂ ਨੇ ਬਲਵਿੰਦਰ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ

ਪੁਲਸ ਸੂਤਰਾਂ ਦਾ ਮੰਨਣਾ ਹੈ ਕਿ ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਰਵਿੰਦਰ ਉਰਫ਼ ਗਿਆਨਾ ਪੂਰੀ ਸਾਜਿਸ਼ 'ਚ ਸ਼ਾਮਲ ਰਿਹਾ ਹੈ ਪਰ ਇਨ੍ਹਾਂ ਤੱਥਾਂ ਦੀ ਜਾਂਚ ਲਈ ਪੁੱਛਗਿੱਛ ਜਾਰੀ ਹੈ। ਜਾਂਚ ਅਧਿਕਾਰੀ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਵੀ ਪੁੱਛਗਿਛ ਕਰ ਰਹੇ ਹਨ ਪਰ ਜੱਗੂ ਦੀ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ : ਰਾਹਤ ਭਰੀ ਖ਼ਬਰ : PGI ਚੰਡੀਗੜ੍ਹ 'ਚ ਅੱਜ ਤੋਂ ਸ਼ੁਰੂ ਹੋਈ OPD, ਪਹਿਲੇ ਦਿਨ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)
ਪਤਨੀ ਬੋਲੀ ਹਨੇਰੇ 'ਚ ਤੀਰ ਚਲਾ ਰਹੀ ਪੁਲਸ
ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਗੈਂਗਸਟਰਾਂ ਦਾ ਇਸ ਕਤਲ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਪੁਲਸ ਹਨੇਰੇ 'ਚ ਤੀਰ ਚਲਾ ਰਹੀ ਹੈ। ਜਗਦੀਸ਼ ਕੌਰ ਨੇ ਕਤਲ 'ਚ ਗੈਂਗਸਟਰਾਂ ਦਾ ਹੱਥ ਹੋਣ ਦੀ ਗੱਲ 'ਤੇ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ : ਘੋਰ ਕਲਯੁਗ! ਝਾੜੀਆਂ 'ਚ ਸੁੱਟੀ ਜੰਮਦੀ ਬੱਚੀ, ਪੁਲਸ ਨੇ ਬਰਾਮਦ ਕੀਤੀ ਲਾਸ਼

ਉਸ ਦਾ ਕਹਿਣਾ ਹੈ ਕਿ ਪੁਲਸ ਕਾਤਲਾਂ ਨੂੰ ਫੜ੍ਹ ਨਹੀਂ ਪਾ ਰਹੀ ਹੈ, ਇਸ ਲਈ ਹੁਣ ਗੈਂਗਸਟਰਾਂ ਨਾਲ ਇਸ ਕਤਲ ਕਾਂਡ ਦੀਆਂ ਤਾਰਾਂ ਜੋੜੀਆਂ ਜਾ ਰਹੀਆਂ ਹਨ।



 


author

Babita

Content Editor

Related News