ਚੋਣਾਂ ਤੋਂ ਪਹਿਲਾਂ ਪੰਜਾਬੀ ਉਮੀਦਵਾਰ ਦੀ ਬੋਰਡ 'ਤੇ ਲੱਗੀ ਫੋਟੋ ਨਾਲ ਹੋਈ ਛੇੜਛਾੜ
Friday, Oct 04, 2019 - 11:30 PM (IST)
ਟੋਰਾਂਟੋ - ਕੈਨੇਡਾ 'ਚ ਚੋਣਾਂ ਦਾ ਵੇਲਾ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਉਂਝ ਹੀ ਕਈ ਨੇਤਾਵਾਂ ਵੱਲੋਂ ਇਕ ਦੂਜੇ ਤੋਂ ਦੋਸ਼ ਲਾਏ ਜਾ ਰਹੇ ਹਨ। ਇਨੀਂ ਦਿਨੀਂ ਕੈਨੇਡਾ 'ਚ ਆਮ ਚੋਣਾਂ ਦੌਰਾਨ ਨਸਲੀ ਨਫ਼ਰਤ ਦੀ ਇਕ ਘਟਨਾ ਤਹਿਤ ਪੰਜਾਬੀ ਉਮੀਦਵਾਰ ਅਮਰਜੀਤ ਸਿੰਘ ਸੋਹੀ ਦੇ ਨਾਲ ਲਿਬਰਲ ਲੀਡਰ ਜਸਟਿਨ ਟਰੂਡੋ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ।
ਐਡਮਿੰਟਨ ਪੁਲਸ ਵੱਲੋਂ ਮਾਮਲੇ ਦੀ ਨਸਲੀ ਦੋਸ਼ ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ। ਐਡਮਿੰਟਨ ਦੇ ਮਿਲ ਵੁੱਡਸ ਇਲਾਕੇ 'ਚ ਲੱਗੇ ਇਕ ਸਾਈਨ 'ਤੇ ਸੁਆਹ ਮਲਣ ਮਗਰੋਂ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ। ਉਥੇ ਪੁਲਸ ਨੇ ਆਖਿਆ ਕਿ ਭਾਵੇਂ ਇਸ ਘਟਨਾ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਫਿਰ ਵੀ ਜਾਂਚ ਕੀਤੀ ਜਾ ਰਹੀ ਹੈ।