ਬਸਪਾ ਤੇ ਦਲਿਤਾਂ ’ਤੇ ਟਿੱਪਣੀ ਕਰਨ ਦੇ ਮਾਮਲੇ ’ਚ ਰਵਨੀਤ ਬਿੱਟੂ ਖ਼ਿਲਾਫ਼ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ

06/18/2021 12:10:35 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਨੇਤਾਵਾਂ ਨੇ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਡਾ. ਦਲਜੀਤ ਸਿੰਘ ਚੀਮਾ ਅਤੇ ਗੁਲਜ਼ਾਰ ਸਿੰਘ ਰਣੀਕੇ ਸਾਬਕਾ ਮੰਤਰੀ ਦੀ ਅਗਵਾਈ ’ਚ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਤੇ ਰਣੀਕੇ ਨੇ ਕਿਹਾ ਕਿ ਐੱਮ. ਪੀ. ਬਿੱਟੂ ਨੇ ਅਕਾਲੀ ਬਸਪਾ ਗੱਠਜੋੜ ’ਤੇ ਜੋ ਵਿਵਾਦਗ੍ਰਸਤ ਬਿਆਨ ਦੇ ਕੇ ਬਸਪਾ ਨੂੰ ਨੀਵਾਂ ਦਿਖਾਉਣ ਤੇ ਊਚ-ਨੀਚ ਦੀ ਸਿਆਸਤ ਖੇਡ ਕੇ ਬਿਆਨਬਾਜ਼ੀ ਕੀਤੀ ਹੈ, ਉਸ ਨਾਲ ਦਲਿਤ ਭਾਈਚਾਰੇ ’ਚ ਨਾਰਾਜ਼ਗੀ ਅਤੇ ਗੁੱਸਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੀ ਕਾਂਗਰਸ ਪਾਰਟੀ ਨੇ 60 ਸਾਲ ਦਲਿਤਾਂ ਦੀਆਂ ਵੋਟਾਂ ਲੈ ਕੇ ਰਾਜ ਭਾਗ ਕੀਤਾ ਤੇ ਹੁਣ ਇਨ੍ਹਾਂ ਬਾਰੇ ਊਟ-ਪਟਾਂਗ ਤੇ ਵਿਵਾਦਤ ਬਿਆਨਾਂ ’ਤੇ ਉਤਰ ਆਏ ਹਨ। ਅਜਿਹਾ ਕਰ ਕੇ ਪਤਾ ਨਹੀਂ ਇਹ ਲੋਕ ਕੀ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਕਰਤਾਰਪੁਰ ਸੀਟ ਬਸਪਾ ਨੂੰ ਦਿੱਤੇ ਜਾਣਾ ਦਲਿਤਾਂ ਤੇ ਬਸਪਾ ਬਾਰੇ ਬੇਤੁਕੀ ਗੱਲ ਕਰ ਕੇ ਉਨ੍ਹਾਂ ਦੇ ਹਿਰਦੇ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਜੋ ਸਾਡੇ ਗੁਰੂਆਂ ਨੇ ਉਪਾਧੀਆਂ ਦਿੱਤੀਆਂ ਹਨ, ਉਸ ਨੂੰ ਇਹ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਮੁਕੱਦਮਾ ਦਰਜ ਕਰਵਾਉਣ ਦੀ ਤਿਆਰੀ ’ਚ ਆਏ ਹਾਂ। ਪੁਲਸ ਫੌਰੀ ਕੇਸ ਦਰਜ ਕਰਨ।

ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਨੇ ਕੈਬਨਿਟ ਮੰਤਰੀ ਧਰਮਸੋਤ ਦੀਆਂ ਮੁਸ਼ਕਲਾਂ ’ਚ ਕੀਤਾ ਵਾਧਾ     

ਉਕਤ ਨੇਤਾਵਾਂ ਨਾਲ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸ਼ਰਣਜੀਤ ਸਿੰਘ ਢਿੱਲੋਂ ਨੇਤਾ ਵਿਰੋਧੀ ਧਿਰ ਅਕਾਲੀ ਦਲ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਪਵਨ ਕੁਮਾਰ ਟੀਨੂ ਵਿਧਾਇਕ, ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਆਲੀ ਵਿਧਾਇਕ, ਐੱਸ. ਆਰ. ਕਲੇਰ, ਗੁਰਮੀਤ ਸਿੰਘ ਕੁਲਾਰ, ਹਰਭਜਨ ਸਿੰਘ ਡੰਗ, ਸਤੀਸ਼ ਮਲਹੋਤਰਾ, ਜਸਪਾਲ ਸਿੰਘ ਗਿਆਸਪੁਰਾ, ਨਿਰਮਲ ਸਿੰਘ ਐੱਸ. ਐੱਸ., ਜਗਵੀਰ ਸਿੰਘ ਸੋਖੀ, ਈਸ਼ਰ ਸਿੰਘ ਮਿਹਰਬਾਨ, ਦਰਸ਼ਨ ਸਿੰਘ ਸ਼ਿਵਾਲਿਕ, ਪਰਉਪਕਾਰ ਸਿੰਘ ਘੁੰਮਣ, ਬਾਬਾ ਅਜੀਤ ਸਿੰਘ, ਮਨਪ੍ਰੀਤ ਸਿੰਘ ਮੰਨਾ ਪ੍ਰਧਾਨ ਆਦਿ ਨੇਤਾ ਪੁੱਜੇ ਹੋਏ ਸਨ। 

ਇਹ ਵੀ ਪੜ੍ਹੋ : ਸੇਰ ਨੂੰ ਸਵਾ ਸੇਰ : ਵਿਧਾਇਕ ਕੁਲਦੀਪ ਨੇ ਫੜ੍ਹਵਾਇਆ ਪ੍ਰਸ਼ਾਂਤ ਕਿਸ਼ੋਰ ਬਣ ਕੇ ਠੱਗਣ ਵਾਲਾ ਨੌਸਰਬਾਜ਼

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News