ਕੋਰੋਨਾ ਕਾਲ ਮਗਰੋਂ ਕਮਜ਼ੋਰ ਹੋਇਆ ਪੀੜਤਾਂ ਦਾ ਦਿਲ, ਖ਼ੂਨ ਗਾੜ੍ਹਾ ਹੋਣ ਦੀ ਸ਼ਿਕਾਇਤ

Thursday, Sep 29, 2022 - 04:06 PM (IST)

ਕੋਰੋਨਾ ਕਾਲ ਮਗਰੋਂ ਕਮਜ਼ੋਰ ਹੋਇਆ ਪੀੜਤਾਂ ਦਾ ਦਿਲ, ਖ਼ੂਨ ਗਾੜ੍ਹਾ ਹੋਣ ਦੀ ਸ਼ਿਕਾਇਤ

 ਜਲੰਧਰ : ਕੋਰੋਨਾ ਮਹਾਮਾਰੀ ਦਿਨੋ-ਦਿਨ ਘਟਦੀ ਜਾ ਰਹੀ ਹੈ ਪਰ ਇਸ ਦੇ ਨਿਸ਼ਾਨ ਅਜੇ ਵੀ ਪ੍ਰੇਸ਼ਾਨੀ ਦੇ ਰਹੇ ਹਨ। ਹੁਣ ਇਸ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਜਿਹੜੇ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ, ਉਨ੍ਹਾਂ ਦੇ ਸਾਹ ਆਮ ਵਾਂਗ ਨਹੀਂ ਹੋ ਰਹੇ ਹਨ। ਵਿਸ਼ਵ ਦਿਲ ਦਿਵਸ 'ਤੇ ਡਾਕਟਰਾਂ ਨੇ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਤੁਰੰਤ ਚੈਕਅੱਪ ਕਰਵਾਉਣ ਦੀ ਅਪੀਲ ਕੀਤੀ ਹੈ। ਹਸਪਤਾਲਾਂ ਵਿਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ, ਮੁੱਖ ਤੌਰ 'ਤੇ ਕੋਵਿਡ ਕਾਰਨ, ਕਿਉਂਕਿ ਖ਼ੂਨ ਦੇ ਗਾੜ੍ਹੇ ਹੋਣ ਨਾਲ ਇੰਫੈਕਸ਼ਨ ਨੇ ਦਿਲ 'ਤੇ ਸਭ ਤੋਂ ਵੱਧ ਹਮਲਾ ਕੀਤਾ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦੀ ਸਮੱਸਿਆ ਵੀ ਵਧ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਦੇਸ਼ ਦਾ ਪਹਿਲਾ ਕੇਸ, ਪੈਂਕਰਿਆਜ ਟਰਾਂਸਪਲਾਂਟ ਦੇ 4 ਸਾਲ ਬਾਅਦ ਮਾਂ ਬਣੀ ਔਰਤ

ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇੰਫੈਕਸ਼ਨ ਦੌਰਾਨ ਬਿਨਾਂ ਡਾਕਟਰੀ ਸਲਾਹ ਤੋਂ ਦਵਾਈ ਲੈ ਲਈ, ਇਸ ਦਾ ਅਸਰ ਦਿਲ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਲਈ ਹੁਣ ਟੀਕੇ ਦੀ ਖ਼ੁਰਾਕ ਲੈਣੀ ਜ਼ਰੂਰੀ ਹੋ ਗਈ ਹੈ ਤਾਂ ਜੋ ਇਹ ਇੰਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਕੋਵਿਡ ਦੌਰਾਨ ਖ਼ੂਨ ਗਾੜ੍ਹਾ ਹੋਣ ਦੇ ਮਾਮਲੇ ਵੀ ਦੇਖੇ ਗਏ। ਹੁਣ ਓਪੀਡੀ ਵਿੱਚ ਅਜਿਹੇ ਮਰੀਜ਼ ਆ ਰਹੇ ਹਨ ਜੋ ਇੰਫੈਕਸ਼ਨ ਦੇ ਬਾਵਜੂਦ ਦਾਖ਼ਲ ਨਹੀਂ ਹੋਏ ਜਦਕਿ ਉਹ ਦਿਲ ਦੀ ਬਿਮਾਰੀ ਦੀ ਲਪੇਟ ਵਿੱਚ ਹਨ। ਮਰੀਜ਼ ਖੁਦ ਪੁਸ਼ਟੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੋਰੋਨਾ ਸੀ। ਪਹਿਲਾਂ ਕੋਈ ਸਮੱਸਿਆ ਨਹੀਂ ਸੀ ਪਰ ਮਹੀਨਿਆਂ ਬਾਅਦ ਪੈਦਲ ਅਤੇ ਪੌੜੀਆਂ ਚੜ੍ਹਨ 'ਤੇ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ।

ਇਹ ਵੀ ਪੜ੍ਹੋ : ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼

20 ਤੋਂ 50 ਸਾਲ ਦੀ ਉਮਰ 'ਚ ਪੈ ਰਹੇ ਨੇ ਦਿਲ ਦੇ ਦੌਰੇ

ਲੋਕਾਂ ਨੂੰ ਆਪਣੀ ਇਹ ਧਾਰਨਾ ਬਦਲਣੀ ਪਵੇਗੀ ਕਿ ਦਿਲ ਦੀ ਬਿਮਾਰੀ 50 ਸਾਲ ਬਾਅਦ ਹੁੰਦੀ ਹੈ। ਡਾ: ਨਿਤੀਸ਼ ਗਰਗ ਕਾਰਡੀਓਲੋਜਿਸਟ ਦਾ ਕਹਿਣਾ ਹੈ ਕਿ ਕੋਵਿਡ ਤੋਂ ਬਾਅਦ ਨੌਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਕੋਵਿਡ ਦੌਰਾਨ ਮਰੀਜ਼ਾਂ ਨੂੰ ਖ਼ੂਨ ਪਤਲਾ ਕਰਨ ਵਾਲੀ ਦਵਾਈ ਨਹੀਂ ਦਿੱਤੀ ਗਈ ਸੀ। ਇਸ ਕਾਰਨ ਬੀਮਾਰੀ ਵਧ ਗਈ। ਅਜਿਹੇ ਮਰੀਜ਼ਾਂ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੈ।

ਦਿਲ ਦੇ ਰੋਗੀਆਂ ਨੂੰ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ

ਕੋਵਿਡ ਤੋਂ ਬਾਅਦ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦਿਲ ਦੀਆਂ ਸਮੱਸਿਆਵਾਂ ਸਨ, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਕੋਵਿਡ ਕਾਰਨ ਮਰਨ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਮਰੀਜ਼ ਜ਼ਿਆਦਾ ਸਨ। ਇਸ ਦੇ ਨਾਲ ਹੀ ਸਰੀਰ 'ਚ ਇੰਫੈਕਸ਼ਨ ਦਾ ਅਸਰ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਹੈ। ਅਜਿਹੇ ਦਿਲ ਦੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਆ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।


author

Harnek Seechewal

Content Editor

Related News