ਸ਼ਹੀਦ ਕਸਾਨਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਦੇਵੇ ਸਰਕਾਰੀ ਨੌਕਰੀ ਤੇ ਇਕ ਕਰੋੜ ਦਾ ਮੁਆਵਜਾ: ਦਰਸ਼ਨ ਸਿੰਘ

Tuesday, Jan 12, 2021 - 08:31 PM (IST)

ਸ਼ਹੀਦ ਕਸਾਨਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਦੇਵੇ ਸਰਕਾਰੀ ਨੌਕਰੀ ਤੇ ਇਕ ਕਰੋੜ ਦਾ ਮੁਆਵਜਾ: ਦਰਸ਼ਨ ਸਿੰਘ

ਜੀਰਾ, (ਗੁਰਮੇਲ ਸੇਖਵਾਂ)- ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨ ਠੰਡ ਅਤੇ ਸੀਤ ਲਹਿਰ ਵਿਚ ਰਾਤਾਂ ਗੁਜਾਰ ਰਹੇ ਹਨ ਤੇ ਇਸ ਕੜਾਕੇ ਦੀ ਠੰਡ ਵਿਚ ਅੱਗ ਦੇ ਸੇਕ ਦਾ ਸਹਾਰਾ ਲੈ ਰਹੇ ਹਨ। ਇਸ ਕਿਸਾਨ ਅੰਦੋਲਨ ਵਿਚ ਕਰੀਬ 70 ਆਦਮੀ, ਔਰਤਾਂ ਤੇ ਨੋਜਵਾਨ ਲੜਕੇ ਸ਼ਹੀਦ ਹੋ ਚੁੱਕੇ ਹਨ, ਜੋ ਇਹ ਸਭ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸਬ ਡਵੀਜਨ ਜੀਰਾ ਤੋਂ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਵਾਲਾ ਨੇ ਮੰਗ ਕੀਤੀ ਕਿ ਇਸਦੇ ਇਵਜ ਵਿਚ ਕਿਸਾਨ ਜਿਹੜੇ ਵੀ ਸੂਬੇ ਦੇ ਹੋਣ, ਉਸ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹਰ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜਾ ਦੇਣਾ ਚਾਹੀਦਾ ਹੈ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰ ਨੌਕਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਬੈਂਕਾਂ ਤੋਂ ਕਰਜੇ ਲੈਣ ਲਈ ਮਜਬੂਰ ਹਨ ਤੇ ਫਸਲਾ ਦੇ ਸਹੀ ਰੇਟ ਨਾ ਮਿਲਣ ਕਾਰਨ ਕਿਸਾਨ ਖੁਸ਼ਹਾਲ ਨਹੀਂ ਹੋ ਰਿਹਾ ਤੇ ਕਰਜੇ ਹੇਠ ਦਬਦਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪ੍ਰੇਡ ਵਿਚ ਸ਼ਾਮਲ ਹੋਣ ਲਈ ਕਿਸਾਨ 23 ਜਨਵਰੀ ਤੋਂ ਹੀ ਦਿੱਲੀ ਵੱਲ ਚਾਲੇ ਪਾਉਣ ਤਾਂ ਕਿ ਇਸ ਅੰਦੋਲਨ ਨੂੰ ਸਿਖਰ ’ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਕਿਰਨਪਾਲ ਸਿੰਘ ਜਰਨਲ ਸੈਕਟਰੀ, ਜਲੌਰ ਸਿੰਘ ਮੀਤ ਪ੍ਰਧਾਨ, ਰਾਮਜੀਤ ਸਿੰਘ ਬਲਾਕ ਪ੍ਰਧਾਨ, ਬਲਜੀਤ ਸਿੰਘ, ਸਰਬਨ ਸਿੰਘ, ਪ੍ਰੇਮ ਸਿੰਘ, ਅਨਮੋਲਦੀਪ ਸਿੰਘ, ਜਗਸੀਰ ਸਿੰਘ ਆਦਿ ਮੌਜੂਦ ਸਨ।


author

Bharat Thapa

Content Editor

Related News