ਪਾਬੰਦੀਸ਼ੁਦਾ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਆਈ ਖੇਤੀਬਾੜੀ ਵਿਭਾਗ ਦੇ ਅੜਿੱਕੇ

Friday, Jul 14, 2023 - 08:51 PM (IST)

ਪਾਬੰਦੀਸ਼ੁਦਾ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਆਈ ਖੇਤੀਬਾੜੀ ਵਿਭਾਗ ਦੇ ਅੜਿੱਕੇ

ਲੁਧਿਆਣਾ- ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਡਾ.ਗੁਰਵਿੰਦਰ ਸਿੰਘ ਦੇ  ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਬਣਾਈ ਗਈ ਟੀਮ ਵੱਲੋਂ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਕੀਟਨਾਸ਼ਕ ਦੀ ਵਿਕਰੀ ਕਰਨ ਵਾਲੀ ਕੰਪਨੀ ਨੂੰ ਕਾਬੂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪੁੱਜੇ CM ਭਗਵੰਤ ਮਾਨ, ਕਿਸਾਨਾਂ ਲਈ ਕੀਤਾ ਇਹ ਐਲਾਨ

ਮੈਸ: ਸੁਮਿਲ ਕੈਮੀਕਲ ਇੰਡਸਟਰੀਜ ਪ੍ਰਾਇਵੇਟ ਲਿਮਟਿਡ, ਬਲਰਾਜ ਕੰਪਲੈਕਸ-2, ਗੋਦਾਮ ਨੰਬਰ 2 ਅਤੇ 3, ਜਰਖੜ ਰੋਡ, ਪਿੰਡ ਜਰਖੜ, ਜ਼ਿਲ੍ਹਾ ਲੁਧਿਆਣਾ ਸਬੰਧੀ ਸੂਚਨਾ ਮਿਲਣ ਤੇ ਕੰਪਨੀ ਦੇ ਵਿਕਰੀ ਕੇਂਦਰ-ਕਮ-ਗੁਦਾਮ ਦੀ ਚੈਕਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਕੀਟਨਾਸ਼ਕ Ammonium Salt of Glyposhate 71% S.G ਪਾਇਆ ਗਿਆ ਜੋ ਕਿ ਪੰਜਾਬ ਰਾਜ ਅੰਦਰ ਪਾਬੰਦੀਸ਼ੁਦਾ ਹੈ। ਕੰਪਨੀ ਵੱਲੋਂ ਕਿਸਾਨਾਂ ਨੂੰ ਮਹਿੰਗੇ ਭਾਅ ਵੇਚੀ ਜਾ ਰਹੀ ਦਵਾਈ ਸਾਲ 2018 ਤੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵੇਚਣ ਤੇ ਪੂਰਨ ਪਾਬੰਦੀ ਹੈ। ਸੋ ਕੰਪਨੀ ਦੇ ਜ਼ਿੰਮੇਵਾਰ ਵਿਅਕਤੀ ਸੁਕੇਤੂ ਦੋਸ਼ੀ, ਅਨਿਲ ਕੁਮਾਰ, ਹਜ਼ਾਰੀ ਲਾਲ ਜੈਨ, ਜਗਦੀਪ ਸਿੰਘ, ਵਿਨੋਦ ਸ਼ਾਹ ਅਤੇ ਬਿਮਲ ਦੀਪਕ ਸ਼ਾਹ ਖ਼ਿਲਾਫ਼ ਇਨਸੈਕਟੀਸਾਈਡ ਐਕਟ 1968 ਅਧੀਨ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - Big Breaking: ਤਰਨਤਾਰਨ 'ਚ ਪੁਲਸ ਵੱਲੋਂ ਲੁਟੇਰਿਆਂ ਦਾ ਐਨਕਾਊਂਟਰ, ਇਕ ਲੁਟੇਰੇ ਦੀ ਹੋਈ ਮੌਤ

ਡਾਇਰੈਕਟਰ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਦੀ ਰਾਖੀ ਲਈ ਵਿਭਾਗ ਵਚਨਬੱਧ ਹੈ ਅਤੇ ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਅਤੇ ਕਾਨੂੰਨ ਦੀ ਬਰਖ਼ਿਲਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਧਿਆਨ ਰੱਖਣ ਕਿ ਦਵਾਈਆਂ ਦੀ ਖ਼ਰੀਦ ਕਰਦੇ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਨਾਲ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ  ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News