ਅੰਮ੍ਰਿਤਸਰ : ਅੱਧੀ ਰਾਤੀਂ 'ਕੰਪਨੀ ਬਾਗ' ਸੀਲ, ਬੰਬ ਹੋਣ ਦੀ ਸੂਚਨਾ (ਤਸਵੀਰਾਂ)

Thursday, Nov 29, 2018 - 02:59 PM (IST)

ਅੰਮ੍ਰਿਤਸਰ : ਅੱਧੀ ਰਾਤੀਂ 'ਕੰਪਨੀ ਬਾਗ' ਸੀਲ, ਬੰਬ ਹੋਣ ਦੀ ਸੂਚਨਾ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ, ਸੰਜੀਵ, ਅਵਦੇਸ਼) : ਅੰਮ੍ਰਿਤਸਰ ਪੁਲਸ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਕੰਪਨੀ ਬਾਗ 'ਚ ਬੰਬ ਹੈ ਅਤੇ ਇਸ ਦੇ ਨਾਲ ਹੀ ਕੁਝ ਸ਼ੱਕੀ ਵੀ ਲੁਕੇ ਹੋਏ ਹਨ ਤਾਂ ਬੀਤੀ ਰਾਤ ਹੀ ਪੂਰੇ ਕੰਪਨੀ ਬਾਗ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਸ ਤੇ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ, ਜੋ ਕਿ ਕਰੀਬ 5-6 ਘੰਟਿਆਂ ਤੱਕ ਜਾਰੀ ਰਹੀ।

PunjabKesari

ਇਸ ਦੌਰਾਨ ਪੂਰੇ ਕੰਪਨੀ ਬਾਗ ਦੇ ਚੱਪੇ-ਚੱਪੇ 'ਤੇ ਪੁਲਸ ਦਾ ਪਹਿਰਾ ਹੋ ਗਿਆ। ਪੁਲਸ ਤੇ ਸੁਰੱਖਿਆ ਏਜੰਸੀਆਂ ਵਲੋਂ ਕਿਸੇ ਵੀ ਵਿਅਕਤੀ ਨੂੰ ਸੈਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅੰਮ੍ਰਿਤਸਰ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ।

PunjabKesari

ਪੁਲਸ ਦਾ ਮੰਨਣਾ ਹੈ ਕਿ ਇੱਥੇ ਅਪਰਾਧਿਕ ਕਿਸਮ ਦੇ ਲੋਕ ਆਉਂਦੇ ਹਨ, ਜਿਸ ਕਾਰਨ ਇਹ ਮੁਹਿੰਮ ਚਲਾਈ ਗਈ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਆਤੰਕ ਦੇ ਚੱਲਦਿਆਂ ਰੈੱਡ ਅਲਰਟ ਕੀਤਾ ਹੋਇਆ ਹੈ, ਜਿਸ ਕਾਰਨ ਬੀਤੀ ਰਾਤ ਇਹ ਮੁਹਿੰਮ ਚਲਾਈ ਗਈ ਹੈ। 


author

Babita

Content Editor

Related News