ਚੰਡੀਗੜ੍ਹ ''ਚ ''ਕਮਿਊਨਿਟੀ ਸੈਂਟਰਾਂ'' ਦੀ ਬੁਕਿੰਗ ਫਿਰ ਤੋਂ ਸ਼ੁਰੂ
Sunday, Oct 18, 2020 - 02:55 PM (IST)
ਚੰਡੀਗੜ੍ਹ (ਰਾਏ) : ਨਗਰ ਨਿਗਮ ਨੇ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨੂੰ ਰਾਜਨੀਤਿਕ ਅਤੇ ਧਾਰਮਿਕ ਕੰਮਾਂ ਤੋਂ ਇਲਾਵਾ ਕਿਸੇ ਵੀ ਮਕਸਦ ਲਈ ਬੁੱਕ ਕੀਤਾ ਜਾ ਸਕਦਾ ਹੈ। ਨਿਗਮ ਦੀ ਕਮਾਈ ਦੇ ਸਭ ਤੋਂ ਵੱਡੇ ਇਸ ਸਰੋਤ ਨੂੰ ਕੋਰੋਨਾ ਮਹਾਮਾਰੀ ਦੌਰਾਨ ਲਗਾਏ ਗਏ ਤਾਲਾਬੰਦੀ 'ਚ ਬੰਦ ਕਰ ਦਿੱਤਾ ਗਿਆ ਸੀ। ਨਿਗਮ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕੇਂਦਰਾਂ ਦੀ ਬੁਕਿੰਗ ਸਿਰਫ਼ ਈ-ਸੰਪਰਕ ਕੇਂਦਰਾਂ ਤੋਂ ਹੋਵੇਗੀ ਅਤੇ ਉਥੇ ਦੇ ਸਬੰਧਿਤ ਅਧਿਕਾਰੀਆਂ ਨੂੰ ਬੁਕਿੰਗ ਦੀ ਮਨਜ਼ੂਰੀ ਦੇਣ ਲਈ ਕਿਹਾ ਗਿਆ ਹੈ।
ਨਿਗਮ ਤੋਂ ਇਲਾਵਾ ਕਮਿਸ਼ਨਰ ਸੌਰਭ ਅਰੋੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਹੀ ਕਮਿਊਨਿਟੀ ਸੈਂਟਰਾਂ ਨੂੰ ਲੋਕਾਂ ਲਈ ਖੋਲ੍ਹਿਆ ਗਿਆ ਹੈ। ਇਨ੍ਹਾਂ ਦੀ ਵਰਤੋਂ 'ਚ ਸਾਰੇ ਐੱਸ. ਓ. ਪੀ. ਦਾ ਪਾਲਣ ਕੀਤਾ ਜਾਵੇਗਾ।